ਬੈਂਕ ਦੇ ਸੁਰੱਖਿਆ ਕਰਮੀ ਪਾਸੋਂ ਚੱਲੀ ਗੋਲੀ


ਜਲੰਧਰ, 6 ਮਈ- ਓਲਡ ਰੇਲਵੇ ਰੋਡ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਸੁਰੱਖਿਆ ਕਰਮੀ ਪਾਸੋਂ ਅਚਾਨਕ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦਾ ਸੀ.ਸੀ.ਟੀ.ਵੀ. ਵੀਡੀਓ ਵੀ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸੁਰੱਖਿਆ ਗਾਰਡ ਦੇ ਹੱਥੋਂ ਅਚਾਨਕ ਦੋ-ਨਾਲੀ ਬੰਦੂਕ ਜ਼ਮੀਨ ’ਤੇ ਡਿੱਗ ਪਈ ਤੇ 2 ਫਾਇਰ ਹੋ ਗਏ। ਘਟਨਾ ਦੌਰਾਨ ਨੇੜੇ ਮੌਜੂਦ ਲੋਕਾਂ ਨੂੰ ਗੋਲੀਆਂ ਦੇ ਟੁਕੜੇ ਲੱਗ ਗਏ। ਹਾਲਾਂਕਿ, ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।