ਰਾਮ ਨਗਰ ’ਚ ਸਾਬਕਾ ਅਕਾਲੀ ਸਰਪੰਚ ਦੇ ਘਰ ਚਲਾਈਆਂ ਗੋਲੀਆਂ

ਵੇਰਕਾ, (ਅੰਮ੍ਰਿਤਸਰ), 9 ਅਗਸਤ (ਪਰਮਜੀਤ ਸਿੰਘ ਬੱਗਾ)- ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਪੈਂਦੇ ਮਜੀਠਾ ਬਾਈਪਾਸ ਨੇੜਲੇ ਪਿੰਡ ਰਾਮ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚਲਦਿਆਂ ਲੰਘੀ ਦੇਰ ਸ਼ਾਮ ਇਲਾਕੇ ਦੇ ਨੌਜਵਾਨਾਂ ਨੇ ਇਥੋਂ ਦੇ ਸਾਬਕਾ ਅਕਾਲੀ ਸਰਪੰਚ ਕਮਲ ਕੁਮਾਰ ਬੰਗਾਲੀ ਦੇ ਘਰ ਹਮਲਾ ਕਰਨ ਉਪਰੰਤ ਸਰਪੰਚ ’ਤੇ ਸਿੱਧੀਆ ਗੋਲੀਆ ਚਲਾਈਆਂ, ਜਿਸ ਨਾਲ ਬਚਾਅ ਲਈ ਅੱਗੇ ਆਇਆ ਸਰਪੰਚ ਦਾ ਭਤੀਜਾ ਬਾਬੂ ਰਾਮ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ। ਜਾਣਕਾਰੀ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ ਦੇ ਖੋਲ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।