JALANDHAR WEATHER

ਸਮਰਾਲਾ ਦਾ ਨੌਜਵਾਨ ਸ੍ਰੀਨਗਰ ’ਚ ਮੁਕਾਬਲੇ ਦੌਰਾਨ ਸ਼ਹੀਦ

ਖੰਨਾ, 9 ਅਗਸਤ (ਹਰਜਿੰਦਰ ਸਿੰਘ ਲਾਲ)- ਹਲਕਾ ਸਮਰਾਲਾ ਦੇ ਪਿੰਡ ਮਾਨੂੰਪੁਰ ਦਾ 26 ਸਾਲਾ ਫ਼ੌਜੀ ਨੌਜਵਾਨ ਪ੍ਰਿਤਪਾਲ ਸਿੰਘ ਪੁੱਤਰ ਹਰਬੰਸ ਸਿੰਘ ਜ਼ਿਲ੍ਹਾ ਕੁਲਗ੍ਰਾਮ ਸ੍ਰੀ ਨਗਰ ਵਿਚ ਮੁਕਾਬਲੇ ਦੌਰਾਨ ਸ਼ਹੀਦ ਹੋ ਗਿਆ। ਇਸ ਦੌਰਾਨ ਕੁਲਗਾਮ ਮੁਕਾਬਲੇ ’ਤੇ ਫੌਜ ਦਾ ਬਿਆਨ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਦੇਸ਼ ਪ੍ਰਤੀ ਡਿਊਟੀ ਨਿਭਾਉਂਦੇ ਹੋਏ ਬਹਾਦਰ, ਲੈਫ਼ਟੀਨੈਂਟ ਨਾਇਕ ਪ੍ਰਿਤਪਾਲ ਸਿੰਘ ਸਰਵਉੱਚ ਬਲੀਦਾਨ ਦਾ ਸਨਮਾਨ ਕਰਦਾ ਹੈ। ਉਨ੍ਹਾਂ ਦੀ ਹਿੰਮਤ ਅਤੇ ਸਮਰਪਣ ਸਾਨੂੰ ਹਮੇਸ਼ਾ ਪ੍ਰੇਰਿਤ ਕਰੇਗਾ।

ਭਾਰਤੀ ਫੌਜ ਇਸ ’ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦੀ ਹੈ ਅਤੇ ਦੁਖੀ ਪਰਿਵਾਰਾਂ ਨਾਲ ਏਕਤਾ ਵਿਚ ਖੜ੍ਹੀ ਹੈ। ਪਿ੍ਰਤਪਾਲ ਸਿੰਘ ਦੀ ਰੱਖੜੀ ਵਾਲੇ ਦਿਨ ਸ੍ਰੀਨਗਰ ਵਿਖੇ ਸਵੇਰੇ 5 ਵਜੇ ਸ਼ਹੀਦ ਹੋਣ ਦੀ ਖਬਰ ਪਰਿਵਾਰਕ ਮੈਂਬਰਾਂ ਨੂੰ ਮਿਲੀ। ਸ਼ਹੀਦ ਫੌਜੀ ਪ੍ਰਿਤਪਾਲ ਸਿੰਘ ਦੀ ਮਿ੍ਰਤਕ ਦੇਹ ਕੱਲ੍ਹ ਉਸ ਦੇ ਜੱਦੀ ਪਿੰਡ ਲਿਆਂਦੀ ਜਾਵੇਗੀ, ਜਿਥੇ ਸ਼ਹੀਦ ਦਾ ਸਸਕਾਰ ਉਸ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ