ਦਿੱਲੀ ਦੇ ਹਰੀ ਨਗਰ 'ਚ ਕੰਧ ਡਿੱਗਣ ਦੀ ਘਟਨਾ 'ਚ 7 ਲੋਕਾਂ ਦੀ ਮੌਤ

ਨਵੀਂ ਦਿੱਲੀ, 9 ਅਗਸਤ-ਜੈਤਪੁਰ ਦੇ ਹਰੀ ਨਗਰ ਵਿਚ ਕੰਧ ਡਿੱਗਣ ਦੀ ਘਟਨਾ ਵਿਚ ਹੁਣ ਤੱਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਵਿਚ 3 ਪੁਰਸ਼, 2 ਔਰਤਾਂ ਅਤੇ 2 ਲੜਕੀਆਂ ਸ਼ਾਮਿਲ ਹਨ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਹਰੀ ਨਗਰ ਵਿਚ ਕੰਧ ਡਿੱਗਣ ਦੀ ਘਟਨਾ ਬਾਰੇ ਐਡੀਸ਼ਨਲ ਡੀ.ਸੀ.ਪੀ. ਦੱਖਣ ਪੂਰਬ ਐਸ਼ਵਰਿਆ ਸ਼ਰਮਾ ਨੇ ਕਿਹਾ ਕਿ ਇਥੇ ਇਕ ਪੁਰਾਣਾ ਮੰਦਰ ਹੈ ਅਤੇ ਇਸਦੇ ਨਾਲ ਪੁਰਾਣੀਆਂ ਝੁੱਗੀਆਂ ਹਨ, ਜਿਥੇ ਸਕ੍ਰੈਪ ਡੀਲਰ ਰਹਿੰਦੇ ਹਨ। ਰਾਤ ਭਰ ਭਾਰੀ ਮੀਂਹ ਕਾਰਨ ਕੰਧ ਡਿੱਗ ਗਈ। 8 ਲੋਕ ਫਸ ਗਏ ਸਨ ਅਤੇ ਉਨ੍ਹਾਂ ਨੂੰ ਬਚਾਇਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅਸੀਂ ਹੁਣ ਇਨ੍ਹਾਂ ਝੁੱਗੀਆਂ ਨੂੰ ਖਾਲੀ ਕਰਵਾ ਲਿਆ ਹੈ ਤਾਂ ਜੋ ਭਵਿੱਖ ਵਿਚ ਅਜਿਹੀ ਕੋਈ ਘਟਨਾ ਨਾ ਵਾਪਰੇ।