ਬਾਬਾ ਬਕਾਲਾ ਸਾਹਿਬ ਮੇਲੇ ’ਚ ਜਾਂਦੇ ਸਮੇਂ ਟਰੈਕਟਰ ਹਾਦਸਾ ਗ੍ਰਸਤ, ਨੌਜਵਾਨ ਦੀ ਮੌਤ

ਅੱਚਲ ਸਾਹਿਬ, (ਗੁਰਦਾਸਪੁਰ), 9 ਅਗਸਤ (ਗੁਰਚਰਨ ਸਿੰਘ)-ਬਾਬਾ ਬਕਾਲਾ ਸਾਹਿਬ ਮੇਲੇ ਜਾਂਦੇ ਸਮੇਂ ਟਰੈਕਟਰ ਹਾਦਸਾ ਗ੍ਰਸਤ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਗੱਲਬਾਤ ਕਰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਬੂੜੇ ਨੰਗਲ ਤੋਂ ਵੱਖ ਵੱਖ ਟਰੈਕਟਰਾਂ ’ਤੇ ਰਵਾਨਾ ਹੋ ਕੇ ਕੁਝ ਨੌਜਵਾਨ ਸੰਗਤ ਰੂਪ ਵਿਚ ਬਾਬਾ ਬਕਾਲਾ ਰੱਖੜ ਪੁੰਨਿਆ ਜੋੜ ਮੇਲੇ ’ਤੇ ਜਾ ਰਹੇ ਸਨ ਤੇ ਜਦ ਅੱਡਾ ਸਠਿਆਲਾ ਕੋਲ ਪਹੁੰਚੇ ਤਾਂ ਅਚਾਨਕ ਟਰੈਕਟਰ ਦਾ ਟਾਇਰ ਲੱਥ ਗਿਆ, ਜਿਸ ਕਾਰਨ ਟਰੈਕਟਰ ਇਕ ਦਮ ਪਲਟ ਗਿਆ ਤੇ ਟਰੈਕਟਰ ਸਵਾਰ ਨੌਜਵਾਨ ਟਰੈਕਟਰ ਦੇ ਥੱਲੇ ਆ ਗਏ, ਜਿਨ੍ਹਾਂ ਵਿਚੋਂ ਹਰਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਬੂੜੇ ਨੰਗਲ ਦੇ ਗੰਭੀਰ ਸੱਟਾਂ ਲੱਗ ਗਈਆਂ।
ਉਸ ਨੂੰ ਤੁਰੰਤ ਅੰਮ੍ਰਿਤਸਰ ਹਸਪਤਾਲ ਲਿਆਂਦਾ ਗਿਆ, ਜਿਥੇ ਕਿ ਉਸ ਦੀ ਮੌਤ ਹੋ ਗਈ। ਉਸ ਤੋਂ ਇਲਾਵਾ ਦੂਸਰੇ ਨੌਜਵਾਨਾਂ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ।