JALANDHAR WEATHER

ਗੁਰੂ ਸਾਹਿਬ ਮੇਰੇ ਛੋਟੇ ਭਰਾ ਨੂੰ ਦੇਣ ਤਾਕਤ- ਹਰਸਿਮਰਤ ਕੌਰ ਬਾਦਲ

ਚੰਡੀਗੜ੍ਹ, 9 ਅਗਸਤ- ਹਰਸਿਮਰਤ ਕੌਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਰੱਖੜੀ ਮੌਕੇ ਆਪਣੇ ਭਰਾ ਬਿਕਰਮ ਸਿੰਘ ਮਜੀਠੀਆ ਨਾਲ ਇਕ ਫੋਟੋ ਸਾਂਝੀ ਕੀਤੀ ਹੈ। ਇਸ ਮੌਕੇ ਉਨ੍ਹਾਂ ਲਿਖਿਆ ਕਿ ਭੈਣਾਂ ਅਤੇ ਭਰਾਵਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਾਰਿਆਂ ਨੂੰ ਦਿਲੋਂ ਵਧਾਈਆਂ। ਇਸ ਸ਼ੁਭ ਮੌਕੇ ’ਤੇ, ਮੈਂ ਦੁਨੀਆ ਭਰ ਵਿਚ ਰਹਿੰਦੇ ਆਪਣੇ ਸਾਰੇ ਭਰਾਵਾਂ ਦੀ ਚੰਗੀ ਸਿਹਤ ਲਈ ਪ੍ਰਾਰਥਨਾ ਕਰਦੀ ਹਾਂ ਅਤੇ ਕਾਮਨਾ ਕਰਦੀ ਹਾਂ ਕਿ ਭੈਣਾਂ ਅਤੇ ਭਰਾਵਾਂ ਵਿਚਕਾਰ ਪਿਆਰ ਭਰਿਆ ਬੰਧਨ ਹੋਰ ਵੀ ਮਜ਼ਬੂਤ ਹੋਵੇ ਅਤੇ ਸਰਵਸ਼ਕਤੀਮਾਨ ਤੁਹਾਨੂੰ ਸਾਰਿਆਂ ਨੂੰ ਤਰੱਕੀ ਅਤੇ ਖੁਸ਼ੀ ਦੇਵੇ।

ਮੈਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹਾਂ ਕਿ ਉਹ ਮੇਰੇ ਛੋਟੇ ਭਰਾ ਬਿਕਰਮ ਨੂੰ ਤਾਕਤ ਦੇਣ ਤਾਂ ਜੋ ਉਹ ਸਰਕਾਰਾਂ ਦੇ ਜ਼ੁਲਮ ਦਾ ਦਲੇਰੀ ਨਾਲ ਸਾਹਮਣਾ ਕਰ ਸਕੇ ਅਤੇ ਲੋਕਾਂ ਦੀ ਆਵਾਜ਼ ਬੁਲੰਦ ਕਰਦਾ ਰਹੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ