ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ 1 ਲੱਖ 51,955 ਕਿਊਸਿਕ ਹੋਇਆ

ਮੱਖੂ, ਹਰੀਕੇ, 22 ਅਗਸਤ (ਕੁਲਵਿੰਦਰ ਸਿੰਘ ਸੰਧੂ/ਸੰਜੀਵ ਕੁੰਦਰਾ)-ਹਰੀਕੇ ਹੈੱਡ ਵਰਕਸ ਦੇ ਰੈਗੂਲੇਸ਼ਨ ਵਿਭਾਗ ਦਫ਼ਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਾਮ 6.00 ਵਜੇ ਹਰੀਕੇ ਹੈੱਡ ਵਰਕਸ ਅੱਪ ਸਟਰੀਮ ਵਿਚ ਪਾਣੀ ਦਾ ਪੱਧਰ ਵੱਧ ਕੇ 1 ਲੱਖ 51,955 ਕਿਊਸਿਕ ਹੋ ਗਿਆ ਹੈ। ਹੈੱਡ ਵਰਕਸ ਤੋਂ ਡਾਊਨ ਸਟਰੀਮ ਨੂੰ 1 ਲੱਖ 29,936 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਬਲਾਕ ਮੱਖੂ ਦੇ ਪਿੰਡ ਨਿਜ਼ਾਮਦੀਨ ਵਾਲਾ, ਦੀਨੇ ਕੇ, ਗੱਟਾ ਬਾਦਸ਼ਾਹ, ਅਰਾਜੀ ਸਭਰਾ, ਵਸਤੀ ਗਰੀਬ ਸਿੰਘ ਵਾਲੀ, ਗੱਟੀ ਹਰੀਕੇ, ਬਸਤੀ ਲਾਲ ਸਿੰਘ ਆਦਿ ਦੇ ਕਿਸਾਨਾਂ ਦੀ ਧੁੱਸੀ ਬੰਨ੍ਹ ਅੰਦਰ ਆਉਂਦੀ ਮਾਲਕੀ ਜ਼ਮੀਨਾਂ ਉਤੇ ਲੱਗੀ ਝੋਨਾ ਅਤੇ ਹਰੇ ਚਾਰੇ ਦੀ ਫਸਲ ਪਾਣੀ ਨਾਲ ਬੁਰੀ ਤਰ੍ਹਾਂ ਡੁੱਬ ਗਈ ਹੈ।