ਰਸ਼ਮਿਤਾ ਸਾਹੂ ਨੇ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ 'ਚ ਜਿੱਤਿਆ ਸੋਨ ਤਗਮਾ

ਨਵੀਂ ਦਿੱਲੀ, 22 ਅਗਸਤ-ਓਡਿਸ਼ਾ ਦੀ ਰਸ਼ਮਿਤਾ ਸਾਹੂ ਨੇ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ ਵਿਚ ਸੋਨ ਤਗਮਾ ਜਿੱਤਿਆ। 23 ਸਾਲਾ ਐਥਲੀਟ ਇਸ ਸਮੇਂ ਜਾਪਾਨ ਵਿਚ 2026 ਦੀਆਂ ਏਸ਼ੀਆਈ ਖੇਡਾਂ ਦੀ ਵੀ ਤਿਆਰੀ ਕਰ ਰਹੀ ਹੈ, ਜਿਸ ਨਾਲ ਉਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਦੀਆਂ ਵੱਡੀਆਂ ਉਮੀਦਾਂ ਹਨ।
ਇਸ ਜਿੱਤ ਤੋਂ ਬਾਅਦ ਗੋਲਡ ਮੈਡਲਿਸਟ ਰਸ਼ਮਿਤਾ ਸਾਹੂ ਨੇ ਕਿਹਾ ਕਿ ਜੇ ਅਸੀਂ ਲਗਾਤਾਰ ਆਪਣੇ ਦੁੱਖਾਂ ਬਾਰੇ ਸੋਚਦੇ ਹਾਂ ਤਾਂ ਅਸੀਂ ਆਪਣੀ ਜ਼ਿੰਦਗੀ ਵਿਚ ਅੱਗੇ ਨਹੀਂ ਵਧਾਂਗੇ। ਮੈਂ ਆਪਣੇ ਪਰਿਵਾਰ ਕਾਰਨ ਖੇਡਾਂ ਛੱਡਣ ਬਾਰੇ ਵੀ ਸੋਚਦੀ ਸੀ। ਇਸ 'ਤੇ ਮੇਰੇ ਪਿਤਾ ਨੇ ਮੈਨੂੰ ਖੇਡਾਂ ਨਾ ਛੱਡਣ ਲਈ ਕਿਹਾ, ਇਸ ਲਈ ਮੈਂ ਉਨ੍ਹਾਂ ਦੀ ਗੱਲ ਸੁਣੀ ਅਤੇ ਖੇਡਾਂ ਜਾਰੀ ਰੱਖੀਆਂ। ਇਸ ਤੋਂ ਬਾਅਦ ਮੈਂ ਆਪਣੇ-ਆਪ ਨੂੰ ਬਹੁਤ ਪ੍ਰੇਰਿਤ ਕੀਤਾ। ਜਦੋਂ ਮੈਂ ਅਭਿਆਸ ਕਰ ਰਹੀ ਸੀ ਤਾਂ ਮੈਂ ਅਕਸਰ ਸੋਚਦੀ ਸੀ ਕਿ ਮੈਨੂੰ ਅਭਿਆਸ ਕਰਨਾ ਚਾਹੀਦਾ ਹੈ ਤਾਂ ਜੋ ਮੈਂ ਤਗਮਾ ਜਿੱਤ ਸਕਾਂ।