ਧਰਨਾ ਦੇ ਰਹੇ ਟੋਲ ਪਲਾਜ਼ਾ ਮੁਲਾਜ਼ਮਾਂ ਤੇ ਟੋਲ ਵਾਲਿਆਂ ਵਿਚਾਲੇ ਚੱਲੀਆਂ ਕਿਰਪਾਨਾਂ, ਕਈ ਫੱਟੜ

ਜੰਡਿਆਲਾ ਗੁਰੂ, 22 ਅਗਸਤ (ਪ੍ਰਮਿੰਦਰ ਸਿੰਘ ਜੋਸਨ)-ਟੋਲ ਪਲਾਜ਼ਾ ਨਿੱਜਰ ਪੁਰਾ ਉਤੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਧਰਨਾ ਦੇ ਰਹੇ ਟੋਲ ਮੁਲਾਜ਼ਮਾਂ ਵਲੋਂ ਟੋਲ ਪਲਾਜ਼ਾ ਜਾਮ ਕਰਨ ਕਰਕੇ ਅਤੇ ਟੋਲ ਉਤੇ ਲੰਮੀਆਂ ਲਾਈਨਾਂ ਲੱਗਣ ਕਰਕੇ ਟੋਲ ਪਲਾਜ਼ਾ ਵਾਲਿਆਂ ਨਾਲ ਆਪਸੀ ਤੂੰ ਤੂੰ ਮੈਂ ਮੈਂ ਹੋਣ ਕਾਰਨ ਦੋਵਾਂ ਧਿਰਾਂ ਵਿਚਾਲੇ ਚੱਲੇ ਤੇਜ਼ਧਾਰ ਹਥਿਆਰਾਂ ਕਾਰਨ ਕਈ ਵਿਅਕਤੀਆਂ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।