ਟਿਕਟੋਕ ਅਤੇ ਅਲੀਐਕਸਪ੍ਰੈਸ ਭਾਰਤ ਵਿਚ ਮੁੜ ਚਾਲੂ

ਨਵੀਂ ਦਿੱਲੀ , 22 ਅਗਸਤ - ਚੀਨ ਦੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਟਿਕਟੋਕ ਅਤੇ ਸ਼ਾਪਿੰਗ ਵੈੱਬਸਾਈਟ ਅਲੀਐਕਸਪ੍ਰੈਸ ਨੂੰ ਭਾਰਤ ਵਿਚ ਮੁੜ ਚਾਲੂ ਕੀਤਾ ਗਿਆ ਹੈ, ਹਾਲਾਂਕਿ ਟਿਕਟੋਕ ਐਪ ਅਜੇ ਵੀ ਗੂਗਲ ਪਲੇਅ ਸਟੋਰ ਅਤੇ ਐਪਲ ਸਟੋਰ 'ਤੇ ਉਪਲਬਧ ਨਹੀਂ ਹੈ। 2020 ਵਿਚ, ਭਾਰਤ ਸਰਕਾਰ ਨੇ ਸੁਰੱਖਿਆ ਕਾਰਨਾਂ ਕਰਕੇ ਟਿਕਟੋਕ ਸਮੇਤ 59 ਚੀਨੀ ਐਪਾਂ 'ਤੇ ਪਾਬੰਦੀ ਲਗਾ ਦਿੱਤੀ ਸੀ।