ਹੁਸ਼ਿਆਰਪੁਰ 'ਚ ਐਲ.ਪੀ.ਜੀ. ਟੈਂਕਰ 'ਚ ਧਮਾਕਾ, ਅੱਗ ਨੇ ਪੂਰੇ ਪਿੰਡ ਨੂੰ ਘੇਰਿਆ
ਨਸਰਾਲਾ,ਹੁਸ਼ਿਆਰਪੁਰ, 22 ਅਗਸਤ - ਸ਼ੁੱਕਰਵਾਰ ਦੇਰ ਰਾਤ ਕਰੀਬ 10:30 ਵਜੇ ਹੁਸ਼ਿਆਰਪੁਰ ਦੇ ਮੰਡਿਆਲਾ ਪਿੰਡ ਨੇੜੇ ਇਕ ਐਲ.ਪੀ.ਜੀ. ਟੈਂਕਰ ਦੇ ਫਟਣ ਤੋਂ ਬਾਅਦ ਫੈਲੀ ਗੈਸ ਕਾਰਨ ਪੂਰਾ ਪਿੰਡ ਅੱਗ ਦੇ ਗੋਲੇ ਵਿਚ ਬਦਲ ਗਿਆ।
ਹੁਣ ਤੱਕ ਇਸ ਹਾਦਸੇ ਵਿਚ ਲਗਭਗ 100 ਲੋਕਾਂ ਦੇ ਸੜ ਜਾਣ ਦੀ ਸੂਚਨਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉੱਥੇ ਆਵਾਜਾਈ ਰੋਕ ਦਿੱਤੀ ਹੈ ਅਤੇ ਪਿੰਡ ਦੇ ਘਰਾਂ ਵਿੱਚ ਅੱਗ ਵਿਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ।