ਵੈਨ ਨਾਲ ਮੋਟਰਸਾਈਕਲ ਟੱਕਰ ’ਚ ਨੌਜਵਾਨ ਦੀ ਮੌਤ

ਸਮਰਾਲਾ, (ਲੁਧਿਆਣਾ), 20 ਸਤੰਬਰ (ਗੋਪਾਲ ਸੋਫਤ)- ਸਮਰਾਲਾ-ਚਾਵਾ ਰੋਡ ’ਤੇ ਪਿੰਡ ਸ਼ਮਸਪੁਰ ਦੇ ਨਜਦੀਕ ਅੱਜ ਸਵੇਰੇ ਇਕ ਮੋਟਰਸਾਈਕਲ ਤੇ ਵੈਨ ਵਿਚਕਾਰ ਹੋਈ ਭਿਆਨਕ ਟੱਕਰ ’ਚ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। 26 ਸਾਲਾ ਮ੍ਰਿਤਕ ਪਾਇਲ ਠਾਣੇ ਦੇ ਰਾਏਪੁਰ ਰਾਜਪੂਤਾਂ ਪਿੰਡ ਦਾ ਵਸਨੀਕ ਜਸਕਰਨ ਸਿੰਘ ਮੋਹਾਲੀ ਵਿਖੇ ਕਿਸੇ ਫਰਮ ’ਚ ਕੰਮ ਕਰਦਾ ਸੀ ਅਤੇ ਉਹ ਆਪਣੀ ਡਿਊਟੀ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੱਕਰ ਹੁੰਦਿਆਂ ਹੀ ਮੋਟਰਸਾਈਕਲ ਨੂੰ ਅੱਗ ਲੱਗ ਗਈ ਤੇ ਮੋਟਰਸਾਈਕਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਿਤਾ ਦੀ ਚਾਰ ਕੁ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜੋ ਘਰ ਵਿਚ ਇਕਲੌਤਾ ਹੀ ਕਮਾਉਣ ਵਾਲਾ ਸੀ।