ਮਾਧੋਪੁਰ ਹੈਡ ਵਰਕਸ ਦੇ ਗੇਟ ਟੁੱਟਣ ਮਾਮਲੇ ’ਚ 3 ਅਧਿਕਾਰੀ ਸਸਪੈਂਡ

ਪਠਾਨਕੋਟ, ਗੁਰਦਾਸਪੁਰ, 20 ਸਤੰਬਰ (ਵਿਨੋਦ/ਗੁਰਪ੍ਰਤਾਪ ਸਿੰਘ)- ਪਿਛਲੇ ਦਿਨੀਂ ਹੜ੍ਹਾਂ ਦੌਰਾਨ ਮਾਧੋਪੁਰ ਹੈਡ ਵਰਕਸ ਗੇਟ ਟੁੱਟ ਗਏ ਸਨ, ਜਿਸ ਦੇ ਚਲਦਿਆਂ ਹੜ੍ਹਾਂ ਦੀ ਸਥਿਤੀ ਹੋਰ ਨਾਜ਼ੁਕ ਬਣ ਗਈ ਸੀ। ਇਸ ਸੰਬੰਧੀ ਸਿੰਚਾਈ ਵਿਭਾਗ ਵਲੋਂ ਐਕਸੀਅਨ ਨਿਤਿਨ ਸੂਦ, ਨਿਤਿਨ ਸੂਦ, ਐਸ.ਡੀ.ਓ ਅਰੁਣ ਕੁਮਾਰ ਅਤੇ ਜੇ. ਈ. ਸਚਿਨ ਠਾਕੁਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਨ੍ਹਾਂ ਦੀ ਮੁਅੱਤਲੀ ਦੇ ਹੁਕਮ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਲੋਂ ਤੁਰੰਤ ਪ੍ਰਭਾਵ ਤੋਂ ਜਾਰੀ ਕੀਤੇ ਗਏ ਹਨ।
ਦੱਸਣ ਯੋਗ ਹੈ ਕਿ ਪਿਛਲੇ ਦਿਨੀ ਕੇਂਦਰ ਦੀ ਟੀਮ ਵਲੋਂ ਵੀ ਹੈਡ ਵਰਕਸ ਦਾ ਦੌਰਾ ਕੀਤਾ ਗਿਆ ਸੀ, ਜ਼ਿਕਰਯੋਗ ਹੈ ਕਿ ਹੈਡ ਵਰਕਸ ਦੇ ਗੇਟ ਟੁੱਟਣ ਸਮੇਂ ਇਕ ਮੁਲਾਜ਼ਮ ਦੀ ਜਾਨ ਵੀ ਚਲੀ ਗਈ ਸੀ। ਸੂਤਰਾਂ ਦੀ ਮੰਨੀਏ ਤਾਂ ਵਿਭਾਗ ਵਲੋਂ ਹੋਰ ਵੀ ਅਧਿਕਾਰੀਆਂ ’ਤੇ ਇਸ ਦੀ ਗਾਜ਼ ਡਿੱਗ ਸਕਦੀ ਹੈ। ਹਾਲਾਂਕਿ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤੀ ਗਈ ਆਪਣੀ ਚਿੱਠੀ ਵਿੱਚ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।