ਪੀ.ਐਮ. ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' 'ਚ ਸ਼ਹੀਦ ਭਗਤ ਸਿੰਘ ਨੂੰ ਨਮਨ

ਨਵੀਂ ਦਿੱਲੀ, 28 ਸਤੰਬਰ-ਪੀ.ਐਮ. ਨਰਿੰਦਰ ਮੋਦੀ ਵਲੋਂ 'ਮਨ ਕੀ ਬਾਤ' ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਨਮਨ ਕੀਤਾ ਗਿਆ। ਸ਼ਹੀਦ-ਏ-ਆਜ਼ਮ ਦੀ ਸੂਰਬੀਰਤਾ ਤੇ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਨ ਕੀ ਬਾਤ ਦੇ 126ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਲਤਾ ਮੰਗੇਸ਼ਕਰ ਦੀ ਜਨਮ ਵਰ੍ਹੇਗੰਢ ਵੀ ਹੈ, ਉਨ੍ਹਾਂ ਦੇ ਗੀਤਾਂ ਵਿਚ ਉਹ ਸਭ ਕੁਝ ਸ਼ਾਮਿਲ ਹੈ ਜੋ ਮਨੁੱਖੀ ਭਾਵਨਾਵਾਂ ਵਾਲਾ ਹੈ। ਉਨ੍ਹਾਂ ਦੁਆਰਾ ਗਾਏ ਗਏ ਦੇਸ਼ ਭਗਤੀ ਦੇ ਗੀਤਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦਾ ਭਾਰਤੀ ਸੱਭਿਆਚਾਰ ਨਾਲ ਵੀ ਡੂੰਘਾ ਸੰਬੰਧ ਸੀ। ਮੈਂ ਲਤਾ ਦੀਦੀ ਨੂੰ ਦਿਲੋਂ ਸ਼ਰਧਾਂਜਲੀ ਭੇਟ ਕਰਦਾ ਹਾਂ। ਲਤਾ ਦੀਦੀ ਨਾਲ ਮੇਰਾ ਪਿਆਰ ਦਾ ਬੰਧਨ ਹਮੇਸ਼ਾ ਬਰਕਰਾਰ ਰਿਹਾ ਹੈ। ਉਹ ਹਰ ਸਾਲ ਮੈਨੂੰ ਰੱਖੜੀ ਭੇਜਦੀ ਸੀ।