ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਜਾਣਨ R nait ਪੁੱਜੇ
ਮੋਹਾਲੀ, 28 ਸਤੰਬਰ (ਦਵਿੰਦਰ)-ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਹਾਲ ਜਾਣਨ R nait ਤੇ ਰੇਸ਼ਮ ਅਨਮੋਲ ਫੋਰਟਿਸ ਹਸਪਤਾਲ ਪੁੱਜ ਗਏ ਹਨ। ਦੱਸ ਦਈਏ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਬੀਤੇ ਕੱਲ੍ਹ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਹਿਮਾਚਲ ਵਿਚ ਬਾਈਕਿੰਗ ਦੌਰਾਨ ਹਾਦਸਾ ਵਾਪਰਿਆ ਸੀ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਖ਼ੇ ਦਾਖਲ ਹਨ। ਫੋਰਟਿਸ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਸਿਹਤ ਦਾ ਹਾਲ ਜਾਨਣ ਲਈ ਪੰਜਾਬ ਦੇ ਨਾਮੀ ਗਾਇਕ ਤੇ ਸਿਆਸਤਦਾਨ ਵੀ ਪਹੁੰਚ ਰਹੇ ਹਨ। ਅਰਸ਼ਦੀਪ ਸਿੰਘ ਕਲੇਰ ਤੇ ਗਿੱਪੀ ਗਰੇਵਾਲ ਵੀ ਹੁਣੇ ਹੁਣੇ ਪੁੱਜੇ ਹਨ।