ਹਰਿਆਣਾ ਦੇ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਨੂੰ ਮਿਲਣ ਲਈ ਜਲਦ ਹੀ ਪਹੁੰਚਣਗੇ ਨਾਇਬ ਸਿੰਘ ਸੈਣੀ

ਚੰਡੀਗੜ੍ਹ, 9 ਅਕਤੂਬਰ (ਕਪਿਲ ਵਧਵਾ) - ਮਰਹੂਮ ਸੀਨੀਅਰ ਆਈ. ਪੀ. ਐੱਸ. ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਤੇ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਨੂੰ ਮਿਲਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਚੰਡੀਗੜ੍ਹ ਦੇ ਸੈਕਟਰ-24 ਵਿਖੇ ਪਹੁੰਚਣ ਵਾਲੇ ਹਨ। ਜਦੋਂ ਤੋਂ ਸੂਤਰਾਂ ਦੇ ਹਵਾਲੇ ਤੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਸੈਕਟਰ 24 ਵਿਖੇ ਆਉਣ ਬਾਰੇ ਜਾਣਕਾਰੀ ਮਿਲੀ ਹੈ। ਓਦੋਂ ਤੋਂ ਹੀ ਆਈ. ਏ. ਐੱਸ. ਅਮਨੀਤ ਪੀ. ਕੁਮਾਰ ਘਰ ਬਾਹਰ ਪੁਲਿਸ ਨੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਹਨ ਅਤੇ ਅਧਿਕਾਰੀਆਂ ਤੇ ਪਰਿਵਾਰ ਦੇ ਸੰਬੰਧੀਆਂ ਦੀ ਆਵਾਜਾਈ ਇੱਥੇ ਵੱਧ ਗਈ। ਸੂਤਰਾਂ ਅਨੁਸਾਰ ਹਰਿਆਣਾ ਦੇ ਮੁੱਖ ਮੰਤਰੀ ਦਿੱਲ੍ਹੀ ਤੋਂ ਚੰਡੀਗੜ੍ਹ ਹਵਾਈ ਅੱਡੇ ਵਿਖੇ ਵਾਪਿਸ ਪਰਤ ਚੁੱਕੇ ਹਨ ਅਤੇ ਕਿਸੇ ਵੀ ਵਕਤ ਓਹ ਸੈਕਟਰ-24 ਵਿਚਲੀ ਰਿਹਾਇਸ਼ ਵਿਖੇ ਪਹੁੰਚਣ ਸਕਦੇ ਹਨ।ਜ਼ਿਕਰਯੋਗ ਹੈ ਕਿ ਵਾਈ. ਪੀ. ਕੁਮਾਰ ਵਲੋਂ ਖੁਦਕੁਸ਼ੀ ਕੀਤੇ ਨੂੰ ਕਰੀਬ 48 ਘੰਟੇ ਬੀਤਣ ਵਾਲੇ ਹਨ, ਪਰ ਉਨ੍ਹਾਂ ਦੀ ਲਾਸ਼ ਦਾ ਪੋਸਟਮਾਰਟਮ ਅਜੇ ਨਹੀਂ ਹੋਇਆ ਹੈ।