ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਰਾਜ ਸਿੰਘ ਗਿੱਲ ਨਹੀਂ ਰਹੇ
ਖੇਮਕਰਨ, (ਤਰਨਤਾਰਨ), 15 ਨਵੰਬਰ (ਰਾਕੇਸ਼ ਕੁਮਾਰ ਬਿੱਲਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਰਾਜ ਸਿੰਘ ਗਿੱਲ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਉਹ ਬਿੱਲਕੁਲ ਤੰਦਰੁਸਤ ਸਨ।ਪਰ ਰਾਤ ਦਿਲ ਦਾ ਦੌਰਾ ਪਿਆ. ਜਿਹੜਾ ਜਾਨ ਲੇਵਾ ਸਾਬਤ ਹੋਇਆ।
ਰਾਜ ਸਿੰਘ ਗਿੱਲ ਹਲਕਾ ਵਲਟੋਹਾ ਤੋਂ ਸੰਨ 1996 ’ਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ’ਚ ਅਕਾਲੀ ਦਲ (ਬਾਦਲ) ਦੀ ਟਿਕਟ ’ਤੇ ਮੈਂਬਰ ਚੁਣੇ ਗਏ ਸਨ। ਇਹ ਪੰਜਾਬ ਦੀ ਉਸ ਸਮੇਂ ਚਰਚਿਤ ਸਿਆਸੀ ਹਸਤੀ ਹਜ਼ਾਰਾ ਸਿੰਘ ਗਿੱਲ ਦੇ ਵੱਡੇ ਸਪੁੱਤਰ ਸਨ, ਜਿਹੜੇ ਵੀ ਵਿਧਾਨ ਸਭਾ ਹਲਕਾ ਵਲਟੋਹਾ ਤੋਂ ਦੋ ਵਾਰ ਵਿਧਾਇਕ ਚੁਣੇ ਗਏ ਸਨ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਬਹੁਤ ਨਜ਼ਦੀਕੀ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਦੁਪਾਹਿਰ ਨੂੰ ਖੇਮਕਰਨ ਵਿੱਖੇ ਕੀਤਾ ਜਾਵੇਗਾ।
;
;
;
;
;
;
;
;
;