ਨਿਹਾਲ ਸਿੰਘ ਵਾਲਾ ਵਿਖੇ ਚੱਲੀਆਂ ਗੋਲੀਆਂ
ਨਿਹਾਲ ਸਿੰਘ ਵਾਲਾ (ਮੋਗਾ), 15 ਨਵੰਬਰ (ਖ਼ਾਲਸਾ, ਟਿਵਾਣਾ)- ਨਿਹਾਲ ਸਿੰਘ ਵਾਲਾ ਵਿਖੇ ਮੁੱਖ ਚੌਂਕ 'ਚ ਪੁਲਿਸ ਥਾਣੇ ਤੋਂ ਸਿਰਫ਼ ਸੌ ਮੀਟਰ ਦੀ ਦੂਰੀ 'ਤੇ ਦਿਨ ਦਿਹਾੜੇ ਇਕ ਮੋਬਾਈਲ ਟੈਲੀਕਾਮ ਦੁਕਾਨ ਉਪਰ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਇਸ ਘਟਨਾ ਸੰਬੰਧੀ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਮੁੱਖ ਚੌਂਕ 'ਚ ਬਾਂਸਲ ਟੈਲੀਕਾਮ 'ਤੇ ਦੋ ਧਿਰਾਂ ’ਚ ਆਪਸੀ ਕੁਝ ਝਗੜੇ ਦੌਰਾਨ ਗੋਲੀਬਾਰੀ ਹੋਈ। ਇਸ ਮੌਕੇ ਬਾਲਾ ਟੈਲੀਕਾਮ ਦੁਕਾਨ ਦੇ ਦੁਕਾਨਦਾਰ ਰਮਨ ਕੁਮਾਰ ਪੁੱਤਰ ਰਜਿੰਦਰ ਕੁਮਾਰ ਦੇ ਸੱਜੇ ਹੱਥ 'ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਏ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਵਾਇਆ ਗਿਆ।
;
;
;
;
;
;
;
;
;