ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਦੇਵਮੋਗਰਾ ਮੰਦਰ ’ਚ ਕੀਤੀ ਪੂਜਾ
ਨਵੀਂ ਦਿੱਲੀ, 15 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਜਰਾਤ ਪਹੁੰਚੇ। ਉਨ੍ਹਾਂ ਨੇ ਸੂਰਤ ਵਿਚ ਬਣ ਰਹੇ ਮੁੰਬਈ-ਅਹਿਮਦਾਬਾਦ ਹਾਈ-ਸਪੀਡ ਰੇਲ ਕੋਰੀਡੋਰ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨਰਮਦਾ ਜ਼ਿਲ੍ਹੇ ਦੇ ਡੇਡੀਆਪਾੜਾ ਦੀ ਯਾਤਰਾ ਕੀਤੀ ਅਤੇ ਦੇਵਮੋਗਰਾ ਮੰਦਰ ਵਿਚ ਪੰਡੋਰੀ ਮਾਤਾ ਮੰਦਰ ਦੇ ਦਰਸ਼ਨ ਕੀਤੇ।
ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਆਦਿਵਾਸੀ ਭਾਈਚਾਰਿਆਂ ਦੁਆਰਾ ਪੰਡੋਰੀ ਮਾਤਾ ਨੂੰ ਪਰਿਵਾਰਕ ਦੇਵਤਾ ਮੰਨਿਆ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਡੇਡੀਆਪਾੜਾ ਵਿਚ 4 ਕਿਲੋਮੀਟਰ ਦਾ ਰੋਡ ਸ਼ੋਅ ਵੀ ਕੀਤਾ, ਜਿਥੇ ਹਜ਼ਾਰਾਂ ਆਦਿਵਾਸੀ ਲੋਕ ਸੜਕ ਕਿਨਾਰੇ ਖੜ੍ਹੇ ਸਨ।
ਰੋਡ ਸ਼ੋਅ ਤੋਂ ਬਾਅਦ ਪ੍ਰਧਾਨ ਮੰਤਰੀ ਭਗਵਾਨ ਬਿਰਸਾ ਮੁੰਡਾ ਦੇ 150ਵੇਂ ਜਨਮ ਦਿਵਸ ਸਮਾਰੋਹ ਵਿਚ ਸ਼ਾਮਿਲ ਹੋਣਗੇ। ਉਹ ₹9,700 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਪੂਜਾ ਤੋਂ ਬਾਅਦ ਮੋਦੀ ਪ੍ਰਧਾਨ ਮੰਤਰੀ ਜਨਜਾਤੀ ਆਦਿਵਾਸੀ ਨਿਆਏ ਮਹਾਂ ਅਭਿਆਨ ਅਤੇ ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼ ਅਭਿਆਨ ਦੇ ਤਹਿਤ ਬਣਾਏ ਗਏ ਇਕ ਲੱਖ ਘਰਾਂ ਲਈ ਹਾਊਸਵਾਰਮਿੰਗ ਸਮਾਰੋਹ ਵਿਚ ਵੀ ਸ਼ਾਮਲ ਹੋਣਗੇ। ਉਹ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸੂਰਤ ਹਵਾਈ ਅੱਡੇ 'ਤੇ ਬਿਹਾਰੀ ਭਾਈਚਾਰੇ ਨੂੰ ਮਿਲਣਗੇ।
;
;
;
;
;
;
;
;
;