ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ 150 ਵੋਟਾਂ ਨਾਲ ਜਿੱਤੇ
ਨਸਰਾਲਾ, 17 ਦਸੰਬਰ (ਸਤਵੰਤ ਸਿੰਘ ਥਿਆੜਾ)-ਬਲਾਕ ਸੰਮਤੀ ਜੋਨ ਅਜੜਾਮ, ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖਾਨਪੁਰ ਥਿਆੜਾ ਨੇ 150 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਪਾਰਟੀ 'ਆਪ' ਦੇ ਉਮੀਦਵਾਰ ਰਘਵੀਰ ਸਿੰਘ ਪਿੰਡ ਪਿਆਲਾਂ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਹੋਰ ਉਮੀਦਵਾਰ ਨਾ ਹੋਣ ਕਰਕੇ ਇਹ ਮੁਕਾਬਲਾ ਦੋਨੋਂ ਜਾਣਿਆਂ ਅਕਾਲੀ ਦਲ ਤੇ ਆਪ ਦੇ ਉਮੀਦਵਾਰ ਵਿਚਕਾਰ ਸੀ,ਜਿਸ ਵਿਚ ਅਕਾਲੀ ਦਲ ਨੂੰ 1026 ਆਪ ਦੇ ਉਮੀਦਵਾਰ ਨੂੰ 876 ਵੋਟਾਂ ਪਾਈਆਂ। ਇਸ ਜਿੱਤ ਦੇ ਨਾਲ ਉਨਾਂ ਦੇ ਵੋਟਰ ਤੇ ਸਪੋਟਰਾਂ ਵਲੋ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।
;
;
;
;
;
;
;
;