JALANDHAR WEATHER

ਆਈ ਪੀ ਐੱਲ 2026- ਗੁਜਰਾਤ ਵਲੋਂ ਹੈਦਰਾਬਾਦ 'ਤੇ ਸ਼ਾਨਦਾਰ ਜਿੱਤ ਦਰਜ

  ਅਹਿਮਦਾਬਾਦ, 12 ਮਈ (ਏਜੰਸੀ)-ਆਈ.ਪੀ.ਐਲ. 2026 ਦੇ 56ਵੇਂ ਮੈਚ 'ਚ ਗੁਜਰਾਤ ਟਾਈਟਨਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾਇਆ | ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 5 ਵਿਕਟਾਂ 'ਤੇ 168 ਦÏੜਾਂ ਬਣਾਈਆਂ | ਸ਼ੁਰੂਆਤ 'ਚ ਗੁਜਰਾਤ ਦੇ ਕਪਤਾਨ ਸ਼ੁਭਮਨ ਗਿੱਲ 5 ਦੌੜਾਂ ਤੇ ਜੋਸ ਬਟਲਰ 7 ਦÏੜਾਂ ਬਣਾ ਕੇ ਆਊਟ ਹੋ ਗਏ | ਨਿਸ਼ਾਂਤ ਸਿੰਧੂ ਤੇ ਸਾਈ ਸੁਦਰਸ਼ਨ ਨੇ ਫਿਰ ਤੀਜੀ ਵਿਕਟ ਲਈ 38 ਦੌੜਾਂ ਦੀ ਸਾਂਝੇਦਾਰੀ ਨਾਲ ਪਾਰੀ ਨੂੰ ਸੰਭਾਲਿਆ | ਨਿਸ਼ਾਂਤ ਨੇ 22 ਦÏੜਾਂ ਦਾ ਯੋਗਦਾਨ ਪਾਇਆ | ਵਾਸ਼ਿੰਗਟਨ ਸੁੰਦਰ ਤੇ ਸਾਈ ਸੁਦਰਸ਼ਨ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ | ਸੁਦਰਸ਼ਨ ਨੇ 61 ਦÏੜਾਂ ਬਣਾਈਆਂ ਤੇ ਸੁੰਦਰ ਨੇ 50 ਦੌੜਾਂ ਬਣਾਈਆਂ | ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਵੀ ਚੰਗੀ ਨਹੀਂ ਸੀ | ਹੈਦਰਾਬਾਦ ਨੇ ਪਾਵਰਪਲੇ 'ਚ ਹੀ 4 ਵਿਕਟਾਂ ਗੁਆ ਦਿੱਤੀਆਂ | ਮੁਹੰਮਦ ਸਿਰਾਜ ਨੇ ਟ੍ਰੈਵਿਸ ਹੈੱਡ (0) ਨੂੰ ਤੇ ਕਾਗੀਸੋ ਰਬਾਡਾ ਨੇ ਅਭਿਸ਼ੇਕ ਸ਼ਰਮਾ (6), ਈਸ਼ਾਨ ਕਿਸ਼ਨ (11) ਅਤੇ ਸਮਿ੍ਤੀ ਰਵੀਚੰਦਰਨ (9) ਨੂੰ ਆਉਟ ਕੀਤਾ | ਸਮਿ੍ਤੀ ਦੇ ਆਊਟ ਹੋਣ 'ਤੇ ਹੈਦਰਾਬਾਦ 32/4 'ਤੇ ਸੀ | ਇਸ ਤੋਂ ਬਾਅਦ ਜੇਸਨ ਹੋਲਡਰ ਨੇ ਇੱਕੋ ਓਵਰ 'ਚ ਹੇਨਰਿਕ ਕਲਾਸੇਨ (14 ਦÏੜਾਂ) ਤੇ ਨਿਤੀਸ਼ ਕੁਮਾਰ ਰੈੱਡੀ (2 ਦÏੜਾਂ) ਨੂੰ ਆਊਟ ਕੀਤਾ | ਹੈਦਰਾਬਾਦ ਦੀ ਪੂਰੀ ਟੀਮ 14.5 ਓਵਰਾਂ 'ਚ ਕੁੱਲ 86 ਦੌੜਾਂ ਹੀ ਬਣਾ ਸਕੀ | ਇਸ ਤਰ੍ਹਾਂ ਗੁਜਰਾਤ ਨੇ 82 ਦੌੜਾਂ ਨਾਲ ਜਿੱਤ ਦਰਜ ਕੀਤੀ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ