-ਥਾਈਲੈਂਡ ਓਪਨ ਬੈਡਮਿੰਟਨ-
ਸਾਤਵਿਕ-ਚਿਰਾਗ ਦੀ ਜੋੜੀ ਨੇ ਕੀਤੀ ਜੇਤੂ ਸ਼ੁਰੂਆਤ
ਬੈਂਕਾਕ, 12 ਮਈ (ਪੀ.ਟੀ.ਆਈ.)-ਸਾਤਵਿਕਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਚੋਟੀ ਦੀ ਦਰਜਾ ਪ੍ਰਾਪਤ ਜੋੜੀ ਨੇ ਮੰਗਲਵਾਰ ਨੂੰ ਇੱਥੇ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ 'ਚ ਪੁਰਸ਼ ਡਬਲਜ਼ ਟੂਰਨਾਮੈਂਟ ਦੇ ਪਹਿਲੇ ਦੌਰ 'ਚ ਇੰਡੋਨੇਸ਼ੀਆ ਦੇ ਮੋਹ ਪੁਤਰਾ ਏਰਵਿਆਨਸਿਆਹ ਤੇ ਬਾਗਸ ਮÏਲਾਨਾ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ | ਦੁਨੀਆ ਵਿੱਚ ਚੌਥੇ ਸਥਾਨ 'ਤੇ ਕਾਬਜ਼ ਭਾਰਤੀ ਜੋੜੀ ਨੇ 64 ਮਿੰਟ ਦੇ ਰੋਮਾਂਚਕ ਮੈਚ ਨੂੰ 21-19, 21-23, 21-10 ਨਾਲ ਜਿੱਤ ਕੇ ਅਗਲੇ ਦÏਰ 'ਚ ਪ੍ਰਵੇਸ਼ ਕੀਤਾ | ਭਾਰਤੀ ਜੋੜੀ ਸ਼ੁਰੂਆਤੀ ਗੇਮ 'ਚ ਇਕ ਸਮੇਂ 11-16 ਨਾਲ ਪਿੱਛੇ ਸੀ | ਫਿਰ ਉਨ੍ਹਾਂ ਨੇ ਲਗਾਤਾਰ ਸੱਤ ਅੰਕ ਜਿੱਤ ਕੇ ਵਾਪਸੀ ਕੀਤੀ | ਦੂਜਾ ਗੇਮ ਇਕ ਨਜ਼ਦੀਕੀ ਸੀ | ਦੋਵਾਂ ਜੋੜੀਆਂ ਨੇ ਲੰਬੀਆਂ ਰੈਲੀਆਂ ਦੇਖੀਆਂ ਤੇ ਭਾਰਤੀ ਖਿਡਾਰੀਆਂ ਨੇ ਬ੍ਰੇਕ 'ਤੇ ਥੋੜ੍ਹੀ ਜਿਹੀ ਲੀਡ ਬਣਾਈ ਰੱਖੀ | ਬ੍ਰੇਕ ਤੋਂ ਬਾਅਦ, ਇੰਡੋਨੇਸ਼ੀਆਈ ਜੋੜੀ ਨੇ ਹਮਲਾਵਰ ਖੇਡ ਦਿਖਾਈ 'ਤੇ ਥੋੜ੍ਹਾ ਫਰਕ ਨਾਲ ਗੇਮ ਜਿੱਤੀ | ਜਿਸ ਨਾਲ ਮੈਚ ਫੈਸਲਾਕੁੰਨ ਗੇਮ 'ਚ ਚਲਾ ਗਿਆ | ਸਾਤਵਿਕ ਤੇ ਚਿਰਾਗ ਨੇ ਤੀਜੇ ਤੇ ਆਖਰੀ ਗੇਮ 'ਤੇ ਪੂਰੀ ਤਰ੍ਹਾਂ ਦਬਦਬਾ ਬਣਾਇਆ | ਉਨ੍ਹਾਂ ਨੇ ਸ਼ੁਰੂਆਤ ਤੋਂ ਹੀ ਲੀਡ ਲੈ ਲਈ ਤੇ ਆਪਣਾ ਕੰਟਰੋਲ ਬਣਾਈ ਰੱਖਿਆ ਤੇ ਆਸਾਨੀ ਨਾਲ ਗੇਮ ਜਿੱਤ ਲਈ | ਭਾਰਤੀ ਜੋੜੀ ਹੁਣ ਅਗਲੇ ਦÏਰ ਵਿੱਚ ਮਲੇਸ਼ੀਆ ਦੇ ਬ੍ਰਾਇਨ ਜੇਰੇਮੀ ਗੁੰਟਿੰਗ ਅਤੇ ਮੁਹੰਮਦ ਹੈਕਲ ਨਾਲ ਭਿੜੇਗੀ |
;
;
;
;
;
;
;
;
;