JALANDHAR WEATHER

15 ਮਈ ਤੋਂ 5 ਦੇਸ਼ਾਂ ਦੇ ਦੌਰੇ 'ਤੇ ਜਾਣਗੇ ਮੋਦੀ

ਨਵੀਂ ਦਿੱਲੀ, 12 ਮਈ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਤੋਂ 20 ਮਈ ਤੱਕ 5 ਦੇਸ਼ਾਂ-ਸੰਯੁਕਤ ਅਰਬ ਅਮੀਰਾਤ (ਯੂ.ਏ.ਈ.), ਨੀਦਰਲੈਂਡ, ਸਵੀਡਨ, ਨਾਰਵੇ ਅਤੇ ਇਟਲੀ ਦਾ ਦੌਰਾ ਕਰਨਗੇ | ਵਿਦੇਸ਼ ਮੰਤਰਾਲੇ ਨੇ ਦੌਰਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਮਈ ਨੂੰ ਯੂ.ਏ.ਈ. ਦੇ ਅਧਿਕਾਰਕ ਦੌਰੇ 'ਤੇ ਜਾਣਗੇ ਜਿਥੇ ਉਹ ਉਥੋਂ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਯਦ ਅਲ ਨਾਹਯਾਨ ਨਾਲ ਮੁਲਾਕਾਤ ਕਰਨਗੇ | ਦੌਰੇ ਦੇ ਦੂਜੇ ਪੜਾਅ 'ਤੇ ਪ੍ਰਧਾਨ ਮੰਤਰੀ ਨੀਦਰਲੈਂਡ ਪਹੁੰਚਣਗੇ | ਜਿਥੇ ਉਹ 17 ਮਈ ਤੱਕ ਰਹਿਣਗੇ | ਦੌਰੇ ਦੇ ਤੀਜੇ ਪੜਾਅ 'ਚ ਪ੍ਰਧਾਨ ਮੰਤਰੀ ਸਵੀਡਨ ਦੇ ਹਮਅਹੁਦਾ ਉਲਫ ਕ੍ਰਿਸਟਰਸਕ ਦੇ ਸੱਦੇ 'ਤੇ 17-18 ਮਈ ਨੂੰ ਸਵੀਡਨ ਦੇ ਗੋਥੇਨਬਰਗ ਜਾਣਗੇ | ਦੌਰੇ ਦੇ ਚੌਥੇ ਪੜਾਅ 'ਚ 18-19 ਮਈ ਨੂੰ ਤੀਜੇ ਭਾਰਤ-ਨਾਗਰਿਕ ਸਿਖ਼ਰ ਸੰਮੇਲਨ 'ਚ ਸ਼ਿਰਕਤ ਕਰਨ ਲਈ ਨਾਰਵੇ ਦੇ ਦੌਰੇ 'ਤੇ ਜਾਣਗੇ | ਦੌਰੇ ਦੇ ਆਖਰੀ ਪੜਾਅ 'ਚ ਉਹ ਇਟਲੀ ਪਹੁੰਚਣਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ