JALANDHAR WEATHER

ਪਾਕਿ ਨੇ ਨੂਰ ਖ਼ਾਨ ਏਅਰਬੇਸ 'ਤੇ ਲੁਕਾਏ ਈਰਾਨੀ ਜਹਾਜ਼

ਅਮਰੀਕਾ-ਈਰਾਨ ਟਕਰਾਅ ਦੇ ਵਿਚਕਾਰ ਰਿਪੋਰਟ 'ਚ ਕੀਤਾ ਗਿਆ ਵੱਡਾ ਦਾਅਵਾ
ਅੰਮਿ੍ਤਸਰ, 12 ਮਈ (ਸੁਰਿੰਦਰ ਕੋਛੜ)-ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੇ ਤਣਾਅ ਦੇ ਵਿਚਕਾਰ ਪਾਕਿਸਤਾਨ ਬਾਰੇ ਇਕ ਵੱਡਾ ਦਾਅਵਾ ਸਾਹਮਣੇ ਆਇਆ ਹੈ | ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਪਾਕਿ ਨੇ ਈਰਾਨੀ ਫ਼ੌਜੀ ਜਹਾਜ਼ਾਂ ਨੂੰ ਅਮਰੀਕੀ ਹਵਾਈ ਹਮਲਿਆਂ ਤੋਂ ਬਚਾਉਣ ਲਈ ਆਪਣੇ ਰਾਵਲਪਿੰਡੀ ਸਥਿਤ ਨੂਰ ਖਾਨ ਏਅਰਬੇਸ 'ਤੇ ਖੜ੍ਹਾ ਕਰਨ ਦੀ ਇਜਾਜ਼ਤ ਦਿੱਤੀ | ਹਾਲਾਂਕਿ, ਇਕ ਅਮਰੀਕੀ ਨਿਊਜ਼ ਚੈਨਲ ਵਲੋਂ ਅਮਰੀਕੀ ਅਧਿਕਾਰੀਆਂ ਦੇ ਹਵਾਲੇ ਨਾਲ ਲਗਾਏ ਗਏ ਇਨ੍ਹਾਂ ਦੋਸ਼ਾਂ ਤੋਂ ਪਾਕਿਸਤਾਨ ਨੇ ਇਨਕਾਰ ਕੀਤਾ ਹੈ | ਪਾਕਿ ਦਾ ਕਹਿਣਾ ਹੈ ਕਿ ਨੂਰ ਖਾਨ ਏਅਰਬੇਸ ਵਿਖੇ ਵੱਡੀ ਗਿਣਤੀ 'ਚ ਜਹਾਜ਼ਾਂ ਨੂੰ ਲੁਕਾਉਣਾ ਸੰਭਵ ਨਹੀਂ ਹੈ | ਨੂਰ ਖ਼ਾਨ ਏਅਰਬੇਸ ਇਸਲਾਮਾਬਾਦ-ਰਾਵਲਪਿੰਡੀ ਮੈਟਰੋਪੋਲੀਟਨ ਖੇਤਰ 'ਚ ਚੱਕਲਾਲਾ ਕਸਬਾ ਵਿਖੇ ਸਥਿਤ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਅਪ੍ਰੈਲ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਜੰਗਬੰਦੀ ਦਾ ਐਲਾਨ ਕਰਨ ਤੋਂ ਬਾਅਦ ਈਰਾਨ ਨੇ ਆਪਣੇ ਕਈ ਫ਼ੌਜੀ ਜਹਾਜ਼ ਪਾਕਿ ਦੇ ਨੂਰ ਖਾਨ ਏਅਰਬੇਸ 'ਤੇ ਭੇਜੇ ਸਨ | ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਨੇ ਪਾਕਿ ਦੀ ਭੂਮਿਕਾ 'ਤੇ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਜੇਕਰ ਇਹ ਰਿਪੋਰਟਾਂ ਸੱਚ ਹਨ ਤਾਂ ਅਮਰੀਕਾ ਨੂੰ ਈਰਾਨ ਤੇ ਹੋਰ ਦੇਸ਼ਾਂ ਵਿਚਕਾਰ ਵਿਚੋਲੇ ਵਜੋਂ ਪਾਕਿ ਦੀ ਭੂਮਿਕਾ 'ਤੇ ਗੰਭੀਰਤਾ ਨਾਲ ਮੁੜ ਵਿਚਾਰ ਕਰਨਾ ਪਵੇਗਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ