ਆਪ੍ਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ ਸੈਨਿਕ ਸੀ-ਜਨਰਲ ਨਰਵਾਣੇ
ਮੁੰਬਈ, 12 ਮਈ (ਏਜੰਸੀ)-ਸਾਬਕਾ ਸੈਨਾ ਮੁਖੀ ਜਨਰਲ ਮਨੋਜ ਨਰਵਾਣੇ ਨੇ ਮੰਗਲਵਾਰ ਨੂੰ ਕਿਹਾ ਕਿ ਆਪਰੇਸ਼ਨ ਸੰਧੂਰ ਦਾ ਮਕਸਦ ਸਾਫ਼ ਤੌਰ 'ਤੇ ਰਾਜਨੀਤਕ ਅਤੇ ਸੈਨਿਕ ਸੀ | ਨਵੀਂ ਦਿੱਲੀ ਨੂੰ ਪਤਾ ਸੀ ਕਿ ਮਈ 2025 'ਚ ਚਾਰ ਦਿਨਾਂ ਤੱਕ ਚੱਲੇ ਇਸ ਟਕਰਾਅ ਨੂੰ ਕਿਸ ਤਰਾਂ ਅਤੇ ਕਦੋਂ ਖਤਮ ਕਰਨਾ ਹੈ | ਜਨਰਲ ਨਰਵਾਣੇ, ਜਿਨ੍ਹਾਂ ਨੇ ਦਸੰਬਰ 2019 ਤੋਂ ਅਪ੍ਰੈਲ 2022 ਤੱਕ ਸੈਨਾ ਮੁਖੀ ਦੇ ਤੌਰ 'ਤੇ ਕੰਮ ਕੀਤਾ, ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸੰਧੂਰ ਜ਼ਰੀਏ ਇਕ ਢੁਕਵਾਂ ਜਵਾਬ ਦਿੱਤਾ | ਇਹ ਆਪਰੇਸ਼ਨ ਅਪ੍ਰੈਲ 2025 'ਚ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ, ਜਿਸ ਵਿਚ 26 ਲੋਕ ਮਾਰੇ ਗਏ ਸਨ, ਦੇ ਜਵਾਬ 'ਚ ਸ਼ੁਰੂ ਕੀਤਾ ਗਿਆ ਸੀ | ਮੁੰਬਈ 'ਚ ਟੈਲੀਵਿਜ਼ਨ ਜਰਨਲਿਸਟ ਐਸੋਸੀਏਸ਼ਨ ਦੇ ਪੁਰਸਕਾਰ ਸਮਾਰੋਹ ਦੌਰਾਨ ਸਾਬਕਾ ਸੈਨਾ ਮੁਖੀ ਨੇ ਕਿਹਾ ਕਿ ਇਹ ਇਕ ਦੰਡਕਾਰੀ, ਸਟੀਕ ਅਤੇ ਸੰਤੁਲਿਤ ਆਪਰੇਸ਼ਨ ਸੀ | ਜਨਰਲ ਨਰਵਾਣੇ ਨੇ ਦੱਸਿਆ ਕਿ ਉਨ੍ਹਾਂ ਤੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਆਪਰੇਸ਼ਨ ਸੰਧੂਰ ਨੂੰ ਅਚਾਨਕ ਕਿਉਂ ਰੋਕ ਦਿੱਤਾ ਗਿਆ | ਇਸ ਦੇ ਜਵਾਬ 'ਚ ਉਹ ਕਹਿੰਦੇ ਹਨ ਕਿ ਯੁੱਧ ਕੋਈ ਬਾਲੀਵੁੱਡ ਫਿਲਮ ਨਹੀਂ ਹੁੰਦੀ | ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਯੁੱਧ ਲੜਨਾ ਕੋਈ ਆਸਾਨ ਕੰਮ ਨਹੀਂ ਹੈ | ਉਨ੍ਹਾਂ ਕਿਹਾ ਕਿ ਜਦੋਂ ਪਾਕਿਸਤਾਨ ਨੇ ਜੰਗਬੰਦੀ ਦਾ ਪ੍ਰਤਸਾਵ ਰੱਖਿਆ, ਤਦ ਵੀ ਸਾਡੇ ਕੋਲ ਕਾਫੀ ਤਾਕਤ ਸੀ ਤੇ ਅਸੀਂ ਉਸ ਨੂੰ ਹੋਰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਸੀ, ਪਰ ਅਸੀਂ ਅਜਿਹਾ ਨਹੀਂ ਕੀਤਾ | ਅਸੀਂ ਸੰਜਮ ਦਿਖਾਇਆ | ਉਨ੍ਹਾਂ ਕਿਹਾ ਕਿ ਸਾਡੇ ਵਲੋਂ ਦਿਖਾਏ ਗਏ ਇਸ ਸੰਜਮ ਨਾਲ ਦੁਨੀਆ ਭਰ 'ਚ ਸਾਡਾ ਕੱਦ ਹੋਰ ਵਧ ਗਿਆ |
;
;
;
;
;
;
;
;
;