ਬਟਾਲਾ ਦੇ ਪਿੰਡ ਉੱਪਲ ਦੇ ਨੌਜਵਾਨ ਦਾ ਕਤਲ
ਕੋਟਲੀ ਸੂਰਤ ਮੱਲ੍ਹੀ, 12 ਮਈ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਦੇਹੜ ਗਵਾਰ ਦੇ ਭੱਠੇ ਨੇੜੇ ਬੀਤੀ ਰਾਤ ਪਿੰਡ ਉੱਪਲ ਦੇ ਇਕ ਨੌਜਵਾਨ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਆਰੰਭ ਦਿੱਤੀ ਹੈ | ਮਿ੍ਤਕ ਨੌਜਵਾਨ ਦੇ ਚਾਚੇ ਧਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜਾ ਅਮਰਿੰਦਰ ਸਿੰਘ (22) ਪੁੱਤਰ ਪਰਮਜੀਤ ਸਿੰਘ ਪ੍ਰਾਈਵੇਟ ਕੰਮ ਕਰਦਾ ਸੀ ਤੇ ਬੀਤੀ ਰਾਤ ਘਰ ਨਹੀਂ ਆਇਆ ਸੀ ਤੇ ਉਸ ਦਾ ਮੋਬਾਇਲ ਫ਼ੋਨ ਵੀ ਬੰਦ ਸੀ ਤੇ ਉਹ ਪਰਿਵਾਰਕ ਮੈਂਬਰਾਂ ਸਮੇਤ ਆਪਣੇ ਭਤੀਜੇ ਦੀ ਭਾਲ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਸ ਦੇ ਭਤੀਜੇ ਦੀ ਪਿੰਡ ਦੇਹੜ ਗਵਾਰ ਦੇ ਭੱਠੇ ਨੇੜੇ ਮਿ੍ਤਕ ਦੇਹ ਪਈ ਹੈ | ਉਸ ਨੇ ਦੱ ਸਿਆ ਕਿ ਉਸ ਦੇ ਭਤੀਜੇ ਦਾ ਲਾਗਤਬਾਜ਼ੀ ਕਰ ਕੇ ਕਤਲ ਕੀਤਾ ਗਿਆ ਹੈ | ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਜੋਗਾ ਸਿੰਘ ਨੇ ਦੱਸਿਆ ਕਿ ਲਾਸ਼ ਕਬਜੇ 'ਚ ਲੈ ਲਈ ਹੈ ਤੇ ਮੌਤ ਦੇ ਕਾਰਨਾਂ ਦਾ ਪਤਾ ਪੋੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਹੀ ਲੱਗੇਗਾ | ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਅਧਿਕਾਰੀਆਂ ਨੇ ਮਿ੍ਤਕ ਨੌਜਵਾਨ ਦੇ ਮਾਤਾ ਲਖਵਿੰਦਰ ਕੌਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਹੈ |
;
;
;
;
;
;
;
;
;