ਅਖਿਲੇਸ਼ ਯਾਦਵ ਦੇ ਭਰਾ ਪ੍ਰਤੀਕ ਯਾਦਵ ਦਾ ਦਿਹਾਂਤ
ਲਖਨਊ, 13 ਮਈ- ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਭਰਾ ਤੇ ਮੁਲਾਇਮ ਸਿੰਘ ਯਾਦਵ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦਾ ਅੱਜ ਦਿਹਾਂਤ ਹੋ ਗਿਆ। ਉਹ 38 ਸਾਲ ਦੇ ਸਨ। ਉਨ੍ਹਾਂ ਦੀ ਪਤਨੀ ਅਪਰਣਾ ਯਾਦਵ ਅਤੇ ਉਨ੍ਹਾਂ ਦੇ ਭਰਾ ਉਨ੍ਹਾਂ ਨੂੰ ਸਵੇਰੇ 6 ਵਜੇ ਲਖਨਊ ਦੇ ਸਿਵਲ ਹਸਪਤਾਲ ਲੈ ਕੇ ਆਏ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪ੍ਰਤੀਕ ਦੀ ਪਤਨੀ ਅਤੇ ਭਾਜਪਾ ਨੇਤਾ ਅਪਰਣਾ ਇਸ ਸਮੇਂ ਅਸਾਮ ਵਿਚ ਹਨ ਅਤੇ ਲਖਨਊ ਲਈ ਰਵਾਨਾ ਹੋ ਗਏ ਹਨ। ਮੌਤ ਦਾ ਕਾਰਨ ਫਿਲਹਾਲ ਸਾਹਮਣੇ ਨਹੀਂ ਆ ਸਕਿਆ ਹੈ। ਪੋਸਟਮਾਰਟਮ ਕੀਤਾ ਜਾ ਰਿਹਾ ਹੈ।
ਸੂਤਰਾਂ ਅਨੁਸਾਰ ਪ੍ਰਤੀਕ ਨੂੰ 30 ਅਪ੍ਰੈਲ ਨੂੰ ਗੰਭੀਰ ਹਾਲਤ ਵਿਚ ਲਖਨਊ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ ਤਿੰਨ ਦਿਨਾਂ ਬਾਅਦ ਥੋੜ੍ਹਾ ਠੀਕ ਹੋ ਗਿਆ ਸੀ ਤੇ ਹਸਪਤਾਲ ਵਲੋਂ ਬਿਨ੍ਹਾਂ ਛੁੱਟੀ ਦਿੱਤੇ ਘਰ ਚਲਾ ਗਿਆ। ਪ੍ਰਤੀਕ ਮੁਲਾਇਮ ਸਿੰਘ ਯਾਦਵ ਦੀ ਦੂਜੀ ਪਤਨੀ ਸਾਧਨਾ ਗੁਪਤਾ ਦਾ ਪੁੱਤਰ ਸੀ। ਅਪਰਣਾ ਇਸ ਸਮੇਂ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੀ ਉਪ-ਪ੍ਰਧਾਨ ਹੈ। ਪ੍ਰਤੀਕ ਨੇ ਯੂ.ਕੇ. ਦੀ ਲੀਡਜ਼ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਤੇ ਰਾਜਨੀਤੀ ਤੋਂ ਦੂਰ ਸੀ। ਉਹ ਇਕ ਰੀਅਲ ਅਸਟੇਟ ਅਤੇ ਫਿਟਨੈਸ ਕਾਰੋਬਾਰ ਚਲਾਉਂਦਾ ਸੀ। ਉਸਦਾ ਲਖਨਊ ਵਿਚ "ਦਿ ਫਿਟਨੈਸ ਪਲੈਨੇਟ" ਨਾਮਕ ਇਕ ਜਿਮ ਸੀ। ਉਹ "ਜੀਵ ਆਸ਼ਰੇ" ਨਾਮਕ ਇਕ ਸੰਸਥਾ ਵੀ ਚਲਾਉਂਦਾ ਸੀ, ਜਿਸ ਵਲੋਂ ਲਾਵਾਰਸ ਕੁੱਤਿਆਂ ਦੀ ਦੇਖਭਾਲ ਤੇ ਉਨ੍ਹਾਂ ਦੇ ਰੱਖ ਰਖਾਅ ਦਾ ਪ੍ਰਬੰਧ ਕੀਤਾ ਜਾਂਦਾ ਹੈ।
;
;
;
;
;
;
;
;
;