ਈਡੀ ਵਲੋਂ ਸੰਜੀਵ ਅਰੋੜਾ ਦੇ ਸਾਥੀਆਂ ਨੂੰ ਸੰਮਨ, ਜਾਂਚ ਲਈ ਬੁਲਾਇਆ ਦਿੱਲੀ
ਦਿੱਲੀ, 17 ਮਈ- ਈਡੀ ਨੇ ਸੰਜੀਵ ਅਰੋੜਾ ਦੇ ਸਾਥੀਆਂ ਨੂੰ ਸੰਮਨ ਕੀਤਾ ਹੈ। ਅਫਸਰਾਂ ਤੱਕ ਈਡੀ ਦੀ ਜਾਂਚ ਪਹੁੰਚੀ ਹੈ। ਈਡੀ ਵਲੋਂ ਬਿਜਲੀ ਵਿਭਾਗ ਦੇ ਵੱਡੇ ਅਫਸਰ ਤਲਬ ਕੀਤੇ ਗਏ ਹਨ। ਇਸਤੋਂ ਇਲਾਵਾ ਈ.ਡੀ. ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਨੂੰ ਵੀ ਸੰਮਨ ਦਿੱਤਾ ਹੈ। ਪੀ.ਐੱਸ.ਪੀ.ਸੀ.ਐੱਲ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ ਨੂੰ ਵੀ ਬੁਲਾਇਆ ਗਿਆ ਹੈ। ਸੰਜੀਵ ਅਰੋੜਾ ਦੇ ਕਰੀਬੀ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨੂੰ ਵੀ ਤਲਬ ਕੀਤਾ ਗਿਆ ਹੈ। ਈਡੀ ਵਲੋਂ ਸਾਰਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ। ਦੱਸ ਦਈਏ ਕਿ ਸੰਜੀਵ ਅਰੋੜਾ ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
;
;
;
;
;
;
;
;
;