JALANDHAR WEATHER

ਨੀਟ ਪੇਪਰ ਲੀਕ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ

ਦਿੱਲੀ, 17 ਮਈ- ਨੀਟ ਪੇਪਰ ਲੀਕ ਮਾਮਲੇ 'ਚ ਇਕ ਹੋਰ ਗ੍ਰਿਫ਼ਤਾਰੀ ਹੋਣ ਦੀ ਖਬਰ ਸਾਹਮਣੇ ਆਈ ਹੈ। ਸੀ.ਬੀ.ਆਈ. ਨੇ ਮਨੀਸ਼ਾ ਮੰਧਾਰੇ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਬੋਟਨੀ ਦੀ ਪ੍ਰੋਫੈਸਰ ਮਨੀਸ਼ਾ ਮੰਧਾਰੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਨੀਸ਼ਾ ਮੰਧਾਰੇ ਨੀਟ ਪ੍ਰੀਖਿਆ ਪ੍ਰਕਿਰਿਆ 'ਚ ਸ਼ਾਮਲ ਸੀ। ਐੱਨ.ਟੀ.ਏ ਨੇ ਇੱਕ ਮਾਹਰ ਵਜੋਂ ਮਨੀਸ਼ਾ ਨੂੰ ਨਿਯੁਕਤ ਕੀਤਾ ਸੀ।

ਮਨੀਸ਼ਾ ਮੰਧਾਰੇ ਨੇ ਆਪਣੇ ਘਰ 'ਚ ਸਪੈਸ਼ਲ ਕੋਚਿੰਗ ਚਲਾਈ ਸੀ। ਨੀਟ ਪੇਪਰ ਲੀਕ ਮਾਮਲੇ ਵਿਚ ਹੁਣ ਤੱਕ 9 ਮੁਲਜ਼ਮ ਗ੍ਰਿਫ਼ਤਾਰ ਹੋ ਚੁੱਕੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ