JALANDHAR WEATHER

ਹਾਲਾਤ ਨਹੀਂ ਬਦਲੇ ਤਾਂ ਕੀਤੇ ਸੁਧਾਰਾਂ ’ਤੇ ਪਾਣੀ ਫਿਰ ਸਕਦਾ- ਪ੍ਰਧਾਨ ਮੰਤਰੀ ਮੋਦੀ

ਦਿੱਲੀ, 17 ਮਈ- ਪੱਛਮੀ ਏਸ਼ੀਆ ਸੰਕਟ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੱਡੀ ਚੇਤਾਵਨੀ ਆਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ 'ਹਾਲਾਤ ਨਹੀਂ ਬਦਲੇ ਤਾਂ ਹੁਣ ਤੱਕ ਦੇ ਕੀਤੇ ਸੁਧਾਰਾਂ ’ਤੇ ਪਾਣੀ ਫਿਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਵਿਚ ਕੀਤੇ ਸੁਧਾਰ ਖ਼ਤਮ ਹੋ ਸਕਦੇ ਹਨ।

'ਇਹ ਦਹਾਕਾ ਦੁਨੀਆਂ ਲਈ ਆਫ਼ਤਾਂ ਦਾ ਦਹਾਕਾ ਬਣਦਾ ਜਾ ਰਿਹਾ'। ਦੁਨੀਆਂ ਦੀ ਵੱਡੀ ਅਬਾਦੀ ਗ਼ਰੀਬੀ ਵਿਚ ਜਾ ਸਕਦੀ ਹੈ ਅਤੇ ਵੱਡੀ ਅਬਾਦੀ ਦੇ ਗਰੀਬੀ ਦੇ ਦਲਦਲ ਵਿਚ ਜਾਣ ਦਾ ਖ਼ਤਰਾ ਹੈ। ਊਰਜਾ ਸੁਰੱਖਿਆ ਤੋਂ ਲੈ ਕੇ ਜਲ ਸੁਰੱਖਿਆ ਤੱਕ ਸਹਿਯੋਗ ਜ਼ਰੂਰੀ ਹੈ ਅਤੇ 'ਵਿਸ਼ਵ-ਵਿਆਪੀ ਸੰਕਟਾਂ ਦੌਰਾਨ ਭਾਰਤ ਇਕ ਭਰੋਸੇਯੋਗ ਭਾਈਵਾਲ' ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਲੱਭ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ