JALANDHAR WEATHER

ਕੈਨੇਡਾ 'ਚ ਹਵਾਈ ਅੱਡੇ ਤੋਂ ਲੋਕਾਂ ਦੇ ਸਾਮਾਨ ਦੇ ਟੈਗ ਬਦਲ ਕੇ ਹੋ ਰਹੀ ਨਸ਼ਾ ਤਸਕਰੀ

ਟੋਰਾਂਟੋ, 20 ਮਈ (ਸਤਪਾਲ ਸਿੰਘ ਜÏਹਲ)-ਕੈਨੇਡਾ 'ਚ ਬੀਤੇ ਦਿਨਾਂ ਤੋਂ ਅਜਿਹੀਆਂ ਖ਼ਬਰਾਂ ਚਰਚਿਤ ਹਨ, ਜਿਨ੍ਹਾਂ 'ਚ ਦੱਸਿਆ ਜਾ ਰਿਹਾ ਕਿ ਸਥਾਨਿਕ ਹਵਾਈ ਅੱਡਿਆਂ ਦੇ ਅੰਦਰ ਸੁਰੱਖਿਆ ਇੰਤਜ਼ਾਮਾਂ 'ਚ ਵੱਡੇ ਖ਼ਲਾਅ ਹੋਣ ਕਾਰਨ ਦੇਸ਼ ਤੇ ਵਿਦੇਸ਼ਾਂ ਨੂੰ ਜਾ ਤੇ ਆ ਰਹੇ ਮੁਸਾਫਿਰ ਸੁਰੱਖਿਅਤ ਨਹੀਂ ਹਨ | ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਦੇ ਹਵਾਲੇ ਨਾਲ ਮੀਡੀਆ ਦੀ ਇਕ ਜਾਂਚ ਰਿਪੋਰਟ ਅਨੁਸਾਰ ਉਸ ਹਵਾਈ ਅੱਡੇ ਦੇ ਅੰਦਰ ਸੰਗਠਿਤ ਅਪਰਾਧੀਆਂ ਵਲੋਂ ਕਈ ਸਟਾਫ਼ ਮੈਂਬਰਾਂ ਦੀ ਮਿਲੀਭੁਗਤ ਨਾਲ ਵਿਦੇਸ਼ਾਂ ਨੂੰ ਜਾਂਦੇ ਮੁਸਾਫਿਰਾਂ ਦੇ ਸਾਮਾਨ ਉੱਪਰ ਹਵਾਈ ਕੰਪਨੀ ਦੇ ਸਟਾਫ਼ ਵਲੋਂ ਲਗਾਏ ਜਾਂਦੇ ਟੈਗ ਤਸਕਰਾਂ ਦੇ ਨਸ਼ਿਆਂ ਵਾਲੇ ਬੈਗਾਂ ਨਾਲ ਬਦਲ ਦਿੱਤੇ ਜਾ ਸਕਦੇ ਹਨ | ਜੇਕਰ ਅਟੈਚੀ ਮੰਜ਼ਿਲ 'ਤੇ ਪੁੱਜ ਜਾਵੇ ਤਾਂ ਤਸਕਰਾਂ ਦੇ ਕਰਿੰਦੇ ਚੁਸਤੀ ਨਾਲ ਮੁਸਾਫਿਰ ਨੂੰ ਦੱਸਦੇ ਹਨ ਕਿ ਸਾਡਾ ਸਾਮਾਨ ਤੁਹਾਡੇ ਸਾਮਾਨ ਬਦਲ ਗਿਆ ਤੇ ਮੁਆਫ਼ੀ ਮੰਗ ਕੇ ਅਟੈਚੀ ਬਦਲ ਲਿਆ ਜਾਂਦਾ | ਜੇਕਰ ਤਸਕਰ ਦਾ ਸਾਮਾਨ ਕਸਟਮਜ਼ ਅਧਿਕਾਰੀ ਵਲੋਂ ਫੜ ਲਿਆ ਜਾਵੇ ਤਾਂ ਗਿ੍ਫ਼ਤਾਰ ਉਹ ਮੁਸਾਫਿਰ ਹੋ ਜਾਂਦੇ, ਜਿਨ੍ਹਾਂ ਦੇ ਬੈਗ ਨਾਲ ਟੈਗ ਬਦਲੇ ਗਏ | ਇਸ ਸਕੈਂਡਲ ਦਾ ਮੁੱਖ ਕਾਰਨ ਹਵਾਈ ਅੱਡੇ ਦੇ ਸਟਾਫ਼ ਮੈਂਬਰਾਂ ਦੀ ਅੰਦਰ ਜਾਣ ਤੇ ਬਾਹਰ ਆਉਣ ਸਮੇਂ ਕੀਤੀ ਜਾਣ ਵਾਲੀ ਜਾਂਚ ਦੀ ਘਾਟ ਮੰਨਿਆ ਗਿਆ ਹੈ | 2023 'ਚ ਪੀਅਰਸਨ ਹਵਾਈ ਅੱਡੇ ਅੰਦਰੋਂ 6600 ਕਿੱਲੋ ਸੋਨਾ ਚੋਰੀ ਹੋਣ ਦੀ ਵਾਰਦਾਤ ਵੀ ਹਵਾਈ ਅੱਡੇ ਤੇ ਹਵਾਈ ਕੰਪਨੀ ਏਅਰ ਕੈਨੇਡਾ ਦੇ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕੀਤੀ ਗਈ ਸੀ | ਪਤਾ ਲੱਗਾ ਹੈ ਕਿ ਸੁਰੱਖਿਆ ਜਾਂਚ ਸਿਸਟਮ 'ਚ ਮੁਸਾਫਿਰਾਂ ਦੀ ਜਾਂਚ ਦੌਰਾਨ ਪੂਰੀ ਸਖ਼ਤੀ ਕੀਤੀ ਜਾਂਦੀ ਹੈ ਪਰ ਏਅਰਪੋਰਟ ਦੇ ਮੁਲਾਜ਼ਮਾਂ ਦੀ ਜਾਂਚ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾਂਦਾ | ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਗਹਿਮਾ-ਗਹਿਮੀ ਵਾਲਾ ਹਵਾਈ ਅੱਡਾ ਹੈ, ਜਿਸ ਅੰਦਰ 50000 ਤੋਂ ਵੱਧ ਮੁਲਾਜ਼ਮ ਕੰਮ ਕਰਦੇ ਹਨ | ਉੱਤਰੀ ਅਮਰੀਕਾ ਵਿਚ ਹੈਲਜ਼ ਏਾਜਲਸ, ਇਟਲੀ ਤੋਂ ਮਾਫ਼ੀਆ, ਮੈਕਸੀਕੋ ਤੇ ਏਸ਼ੀਆ ਦੇ ਸੰਗਠਿਤ ਗਰੁੱਪਾਂ ਵਲੋਂ ਹਵਾਈ ਅੱਡਿਆਂ ਦੇ ਮੁਲਾਜ਼ਮਾਂ ਨਾਲ ਸੰਪਰਕ ਬਣਾ ਕੇ ਅੰਤਰਰਾਸ਼ਟਰੀ ਪੱਧਰ 'ਤੇ ਤਸਕਰੀ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ | ਇਹ ਵੀ ਕਿ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਜਹਾਜਾਂ 'ਚ ਆਉਂਦੇ ਅਟੈਚੀਆਂ ਨੂੰ ਇੰਟਰਨੈਸ਼ਨਲ ਟਰਮੀਨਲ ਤੋਂ ਘਰੇਲੂ ਟਰਮੀਨਲ 'ਚ ਭੇਜ ਦਿੱਤਾ ਜਾਂਦਾ ਹੈ, ਜਿੱਥੋਂ ਬਿਨਾਂ ਕਸਟਮ ਜਾਂਚ ਤੋਂ ਸਾਮਾਨ ਬਾਹਰ ਲਿਜਾਇਆ ਜਾ ਸਕਦਾ ਹੈ | ਕੈਲਗਰੀ, ਵੈਨਕੂਵਰ ਤੇ ਮਾਂਟਰੀਅਲ ਵਿਖੇ ਵੀ ਹਵਾਈ ਅੱਡਿਆਂ ਅੰਦਰ ਇਸੇ ਤਰ੍ਹਾਂ ਦੇ ਸੁਰੱਖਿਆ ਜਾਂਚ ਖ਼ਲਾਅ ਸਾਹਮਣੇ ਆ ਰਹੇ ਹਨ | ਤਸਕਰਾਂ ਦੇ ਗਰੋਹਾਂ ਵਲੋਂ ਨÏਜਵਾਨਾਂ ਨੂੰ ਤਸਕਰੀ ਵੱਲ੍ਹ ਆਕਰਸ਼ਿਤ ਕਰਨ ਲਈ ਅਕਸਰ ਸੋਸ਼ਲ ਮੀਡੀਆ ਰਾਹੀਂ ਚੰਗੀਆਂ ਨÏਕਰੀਆਂ ਤੇ ਕਮਾਈ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਹਵਾਈ ਅੱਡਿਆਂ ਅੰਦਰੋਂ ਮਿਲੀਭੁਗਤ ਨਾਲ ਨਸ਼ਿਆਂ ਦੇ ਅਟੈਚੀ ਬਿਨਾਂ ਸਕੈਨ ਕੀਤੇ ਜਹਾਜ਼ਾਂ 'ਚ ਭੇਜ ਦਿੱਤੇ ਜਾਂਦੇ ਹਨ ਪਰ ਅਕਸਰ ਨÏਜਵਾਨ ਵਿਦੇਸ਼ ਦੇ ਹਵਾਈ ਅੱਡੇ 'ਤੇ ਪੁੱਜ ਕੇ ਕਸਟਮਜ਼ ਅਧਿਕਾਰੀਆਂ ਦੇ ਹੱਥ ਆ ਜਾਂਦੇ ਹਨ, ਜਿਨ੍ਹਾਂ ਵਿਚ ਅਜਿਹੇ ਦੇਸ਼ ਵੀ ਸ਼ਾਮਿਲ ਹਨ, ਜਿੱਥੇ ਨਸ਼ਾ ਤਸਕਰੀ ਦੀ ਸਜ਼ਾ ਮੌਤ ਦਿੱਤੀ ਜਾਂਦੀ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ