JALANDHAR WEATHER

ਬੀ. ਜੇ. ਡੀ. ਦੇ ਸੰਸਦ ਮੈਂਬਰ ਵਲੋਂ ਵਿੱਤ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 20 ਮਈ (ਏਜੰਸੀ)-ਬੀ. ਜੇ. ਡੀ. ਦੇ ਸੰਸਦ ਮੈਂਬਰ ਸਸਮਿਤਾ ਪਾਤਰਾ ਨੇ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਵਸਤੂਆਂ ਅਤੇ ਸੇਵਾਵਾਂ ਕਰ ਦੇ ਦਾਇਰੇ 'ਚ ਪੈਟਰੋਲ ਅਤੇ ਡੀਜ਼ਲ ਨੂੰ ਸ਼ਾਮਿਲ ਕਰਨ 'ਤੇ ਢਾਂਚਾਗਤ ਵਿਚਾਰ-ਵਟਾਂਦਰਾ ਸ਼ੁਰੂ ਕਰਨ ਦੀ ਮੰਗ ਕੀਤੀ | ਵਿੱਤ ਮੰਤਰੀ ਨੂੰ ਦਿੱਤੇ ਆਪਣੇ ਮੰਗ ਪੱਤਰ 'ਚ ਪਾਤਰਾ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਧਾਰਾ 279ਏ (5) ਤਹਿਤ ਸੰਵਿਧਾਨਿਕ ਢਾਂਚਾ ਪਹਿਲਾਂ ਤੋਂ ਹੀ ਜੀ. ਐਸ. ਟੀ. ਪ੍ਰੀਸ਼ਦ ਦੀ ਸਿਫਾਰਸ਼ ਜ਼ਰੀਏ ਪੈਟਰੋਲੀਅਮ ਉਤਪਾਦਾਂ ਨੂੰ ਜੀ.ਐਸ. ਟੀ. ਦੇ ਅੰਦਰ ਸ਼ਾਮਿਲ ਕਰਨ ਦੀ ਕਲਪਨਾ ਕਰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਹਾਲਾਂਕਿ ਕੇਰਲ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜੀ. ਐਸ. ਟੀ. ਪ੍ਰੀਸ਼ਦ 'ਚ ਇਸ ਮਾਮਲੇ 'ਤੇ ਪਹਿਲਾਂ ਵੀ ਚਰਚਾ ਹੋਈ ਸੀ ਪਰ ਮੌਜੂਦਾ ਆਰਥਿਕ ਹਾਲਾਤ ਹੁਣ ਇਸ ਮੁੱਦੇ 'ਤੇ ਇਕ ਨਵੇਂ ਸਿਰੇ ਤੋਂ ਵਿਹਾਰਕ ਅਤੇ ਸਲਾਹ-ਮਸ਼ਵਰੇ ਵਾਲੀ ਮੁੜ ਵਿਚਾਰ ਦੀ ਮੰਗ ਕਰਦੇ ਹਨ | ਪਾਤਰਾ ਨੇ ਵਿੱਤ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ ਕਿ ਉਹ ਉਨ੍ਹਾਂ ਨੂੰ ਅਪੀਲ ਕਰਦੇ ਹਨ ਕਿ ਕ੍ਰਿਪਾ ਕਰਕੇ ਆਗਾਮੀ ਜੀ. ਐਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਜੀ. ਐਸ. ਟੀ. ਦੇ ਦਾਇਰੇ 'ਚ ਪੈਟਰੋਲ ਅਤੇ ਡੀਜ਼ਲ ਨੂੰ ਸ਼ਾਮਿਲ ਕਰਨ ਦੇ ਮੁੱਦੇ ਨੂੰ ਏਜੰਡਾ ਮਦ ਦੇ ਰੂਪ 'ਚ ਰੱਖਿਆ ਜਾਵੇ ਅਤੇ ਇਕ ਵਿਹਾਰਕ ਤੇ ਵਿੱਤੀ ਤੌਰ 'ਤੇ ਸੰਤੁਲਿਤ ਢਾਂਚਾ ਤਿਆਰ ਕਰਨ ਦੀ ਦਿਸ਼ਾ 'ਚ ਸਾਰੇ ਰਾਜਾਂ ਨਾਲ ਢਾਂਚਾਗਤ ਸਲਾਹ ਸ਼ੁਰੂ ਕੀਤੀ ਜਾਵੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ