ਅਮਿਤਾਭ ਬੱਚਨ ਦੇ ਹਸਪਤਾਲ ਜਾਣ ਨਾਲ ਪ੍ਰਸੰਸਕਾਂ 'ਚ ਵਧੀ ਚਿੰਤਾ
ਮੁੰਬਈ, 20 ਮਈ (ਪੀ.ਟੀ.ਆਈ.)-ਮੈਗਾ ਸਟਾਰ ਅਮਿਤਾਭ ਬੱਚਨ ਦੇ ਹਸਪਤਾਲ ਜਾਣ ਦੀ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾ ਨੂੰ ਚਿੰਤਾ 'ਚ ਪਾ ਦਿੱਤਾ | ਹਾਲਾਂਕਿ ਇਕ ਸੂਤਰ ਨੇ ਰਿਪੋਰਟਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਨਿਯਮਤ ਮਾਸਿਕ ਚੈੱਕਅਪ ਲਈ ਹਸਪਤਾਲ ਗਏ ਸਨ | ਬੱਚਨ, 83, ਜੋ ਆਪਣੇ ਬਲੌਗ 'ਤੇ ਨਿਯਮਤ ਤੌਰ 'ਤੇ ਪੋਸਟ ਕਰਦੇ ਹਨ ਤੇ ਆਪਣੇ ਪ੍ਰਸ਼ੰਸਕਾਂ ਨਾਲ ਹਰ ਅਪਡੇਟ ਸਾਂਝਾ ਕਰਦੇ ਹਨ, ਨੇ ਅਜੇ ਤੱਕ ਰਿਪੋਰਟਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ | ਅਦਾਕਾਰ ਨੂੰ ਮੁੰਬਈ 'ਚ ਆਪਣੇ ਘਰ 'ਐਤਵਾਰ ਦਰਸ਼ਨ' 'ਚ ਸ਼ਾਮਲ ਹੁੰਦੇ ਦੇਖਿਆ ਗਿਆ, ਇਹ ਇਕ ਨਿਯਮਤ ਰਸਮ ਹੈ ਜਿੱਥੇ ਉਹ ਬਾਹਰ ਪ੍ਰਸ਼ੰਸਕਾ ਨੂੰ ਮਿਲਦੇ ਹਨ ਤੇ ਸਵਾਗਤ ਕਰਦੇ ਹਨ | ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਨੂੰ ਮੀਡੀਆ ਦੇ ਇਕ ਹਿੱਸੇ 'ਚ ਆਈਆਂ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਅਦਾਕਾਰ ਨੂੰ ਪੇਟ ਨਾਲ ਸਬੰਧਤ ਸਮੱਸਿਆਵਾਂ ਕਾਰਨ ਤਿੰਨ ਦਿਨਾਂ ਤੋਂ ਨਾਨਾਵਤੀ ਹਸਪਤਾਲ 'ਚ ਦਾਖਲ ਹਨ |
;
;
;
;
;
;
;
;
;