ਪਾਕਿ 'ਚ ਲਸ਼ਕਰ ਦੇ ਅੱਤਵਾਦੀ ਦੀ ਗੋਲੀਆਂ ਮਾਰ ਕੇ ਹੱਤਿਆ
ਅੰਮਿ੍ਤਸਰ, 20 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਅਤੇ ਲਹਿੰਦੇ ਪੰਜਾਬ 'ਚ ਖ਼ੂੰਖ਼ਾਰ ਅਤੇ ਵੱਖ-ਵੱਖ ਮੁਲਕਾਂ ਲਈ ਲੋੜੀਂਦੇ ਅੱਤਵਾਦੀਆਂ ਨੂੰ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਵਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਇਸੇ ਸਿਲਸਿਲੇ 'ਚ ਬੀਤੇ ਦਿਨ ਮੁੰਬਈ ਹਮਲਿਆਂ ਦੇ ਸਾਜ਼ਿਸ਼ਕਾਰ ਲਸ਼ਕਰ-ਏ-ਤੋਇਬਾ ਦੇ ਚੀਫ਼ ਮੌਲਾਨਾ ਹਾਫ਼ਿਜ਼ ਸਈਦ ਦੇ ਸਮੂਹ ਨਾਲ ਸੰਬੰਧਿਤ ਫ਼ਰਮਾਨ ਅਲੀ ਨਾਗਰਾ ਨੂੰ ਨਿਸ਼ਾਨਾ ਬਣਾਇਆ ਗਿਆ | ਉਸ ਦੀ ਰਾਤ ਨੂੰ ਮੁਰੀਦਕੇ ਸ਼ਹਿਰ 'ਚ ਸੜਕ ਦੇ ਵਿਚਕਾਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ | ਇਸ ਹਮਲੇ ਦੀ ਸੀ. ਸੀ. ਟੀ. ਵੀ. ਫੁਟੇਜ਼ 'ਚ ਹਮਲਾਵਰਾਂ ਨੂੰ ਨਾਗਰਾ 'ਤੇ ਗੋਲੀਆਂ ਚਲਾਉਂਦਿਆਂ ਵੇਖਿਆ ਜਾ ਸਕਦਾ ਹੈ | ਉਸ ਦੇ ਜਨਾਜ਼ੇ ਦੀ ਨਮਾਜ਼ ਮੁਰੀਦਕੇ 'ਚ ਲਸ਼ਕਰ ਦੇ ਹੈੱਡਕੁਆਟਰ ਮਰਕਜ਼-ਏ-ਤੋਇਬਾ ਵਿਖੇ ਕੀਤੀ ਗਈ |
;
;
;
;
;
;
;
;
;