ਰੁਪਿਆ 16 ਪੈਸੇ ਡਿੱਗ ਕੇ ਡਾਲਰ ਦੇ ਮੁਕਾਬਲੇ 96.86 ਦੇ ਹੇਠਲੇ ਪੱਧਰ 'ਤੇ
ਮੁੰਬਈ, 20 ਮਈ (ਪੀ.ਟੀ.ਆਈ.)-ਲਗਾਤਾਰ 9ਵੇਂ ਦਿਨ ਗਿਰਾਵਟ ਦਰਜ ਕਰਦੇ ਹੋਏ ਬੁੱਧਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 16 ਪੈਸੇ ਡਿੱਗ ਕੇ 96.86 ਦੇ ਨਵੇਂ ਸਭ ਤੋਂ ਹੇਠਲੇ ਪੱਧਰ 'ਤੇ ਬੰਦ ਹੋਇਆ | ਪੱਛਮੀ ਏਸ਼ੀਆ 'ਚ ਸੰਕਟ ਦੇ ਵਿਚਕਾਰ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਵਧੀਆਂ ਕੀਮਤਾਂ ਨੇ ਮਹਿੰਗਾਈ ਦੀਆਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ | ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਡਾਲਰ ਦੇ ਮੁਕਾਬਲੇ 96.89 'ਤੇ ਖੁੱਲਿ੍ਹਆ, ਬਾਅਦ 'ਚ ਇਹ ਹੋਰ ਕਮਜ਼ੋਰ ਹੋ ਕੇ 96.95 ਦੇ ਰਿਕਾਰਡ ਹੇਠਲੇ ਪੱਧਰ ਨੂੰ ਛੂਹ ਗਿਆ, ਜਦੋਂਕਿ ਅੱਜ ਇਕ ਸਮੇਂ 'ਤੇ 96.65 ਦੇ ਉੱਚ ਪੱਧਰ ਨੂੰ ਵੀ ਛੂਹਿਆ ਅਤੇ ਅੰਤ 'ਚ 96.86 (ਅਸਥਾਈ) 'ਤੇ ਬੰਦ ਹੋਇਆ, ਜਿਸ ਨਾਲ ਪਿਛਲੇ ਬੰਦ ਪੱਧਰ ਦੇ ਮੁਕਾਬਲੇ 16 ਪੈਸੇ ਦੀ ਗਿਰਾਵਟ ਦਰਜ ਕੀਤੀ ਗਈ | ਪਿਛਲੇ ਸੈਸ਼ਨ 'ਚ ਰੁਪਿਆ ਡਾਲਰ ਦੇ ਮੁਕਾਬਲੇ 50 ਪੈਸੇ ਡਿੱਗ ਕੇ 96.70 'ਤੇ ਬੰਦ ਹੋਇਆ ਸੀ |
;
;
;
;
;
;
;
;
;