ਆੜ੍ਹਤੀਆਂ ਵਲੋਂ ਬਿਆਸ ਪੁਲ ਤੇ ਜਲਾਲਪੁਰ ਮੰਡੀ ’ਚੋਂ ਲਿਫ਼ਟਿੰਗ ਨਾ ਹੋਣ ਕਾਰਨ ਰੋਡ ’ਤੇ ਲਗਾਇਆ ਜਾਮ
ਟਾਂਡਾ ਉੜਮੁੜ, (ਹੁਸ਼ਿਆਰਪੁਰ), 21 ਮਈ (ਭਗਵਾਨ ਸਿੰਘ ਸੈਣੀ)- ਅੱਜ ਬੇਟ ਖੇਤਰ ਦੇ ਆੜ੍ਹਤੀਆਂ ਵਲੋਂ ਟਾਂਡਾ ਹਰਗੋਬਿੰਦਪੁਰ ਰੋਡ ’ਤੇ ਪੈਦੇ ਬਿਆਸ ਪੁਲ ’ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਗਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਲਿਫਟਿੰਗ ਨਹੀਂ ਹੁੰਦੀ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਬੇਟ ਖੇਤਰ ਦੇ ਸਮੂਹ ਆੜ੍ਹਤੀਆਂ ਵਲੋਂ ਇਕੱਠੇ ਹੋ ਕੇ ਇਹ ਧਰਨਾ ਲਗਾਇਆ ਗਿਆ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਬਾਕੀ ਮੰਡੀਆਂ ਵਿਚੋ ਲਿਫਟਿੰਗ ਹੋ ਚੁਕੀ ਹੈ ਤੇ ਜਲਾਲਪੁਰ ਮੰਡੀ ਵਿਚੋਂ ਲਿਫਟਿੰਗ ਨਹੀਂ ਕੀਤੀ ਗਈ ਤੇ ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਇਹ ਸਮੱਸਿਆ ਕਿਸਾਨਾਂ ਅਤੇ ਮਜ਼ਦੂਰਾਂ ਲਈ ਬਹੁਤ ਦੁਖਦਾਈ ਹੈ, ਕਿਊਕਿ ਉਨ੍ਹਾਂ ਨੂੰ ਆਪਣੀ ਫ਼ਸਲ ਦੀ ਲਿਫਟਿੰਗ ਲਈ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਦਾ ਹੈ। ਇਹ ਜਾਮ ਕਰੀਬ ਇਕ ਘੰਟਾ ਲਗਾਤਾਰ ਲੱਗਾ ਰਿਹਾ ਤੇ ਮੌਕੇ ’ਤੇ ਐਸ. ਐਚ. ਓ. ਗੁਰਿੰਦਰਜੀਤ ਸਿੰਘ ਨਾਗਰਾ ਨੇ ਪਹੁੰਚ ਕੇ ਆੜ੍ਹਤੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਇਹ ਮੰਗ ਨੂੰ ਐਸ.ਡੀ.ਐਮ ਟਾਂਡਾ ਅਤੇ ਡੀ.ਸੀ ਹੁਸ਼ਿਆਰਪੁਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦਾ ਮਾਮਲਾ ਜਲਦ ਹਲ ਕਰ ਦਿੱਤਾ ਜਾਵੇਗਾ ਤੇ ਗੱਲਬਾਤ ਤੋਂ ਬਾਅਦ ਜਾਮ ਖੋਲ੍ਹ ਦਿੱਤਾ ਗਿਆ ਤੇ ਧਰਨਾ ਅਜੇ ਤੱਕ ਜਾਰੀ ਹੈ।
;
;
;
;
;
;
;
;
;