JALANDHAR WEATHER

ਗਦਈਪੁਰ ’ਚ ਨੌਜਵਾਨ ਦਾ ਕਤਲ

ਮਕਸੂਦਾਂ, (ਜਲੰਧਰ), 21 ਮਈ (ਸੌਰਵ ਮਹਿਤਾ)- ਜਲੰਧਰ ਦੇ ਗਦਈਪੁਰ ਇਲਾਕੇ ਵਿਚ ਮੁਰਗੀ ਫਾਰਮ ਨੇੜੇ ਇਕ ਨੌਜਵਾਨ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਲੋਕਾਂ ਵਲੋਂ ਸੂਚਨਾ ਮਿਲਦੇ ਹੀ ਥਾਣਾ-8 ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮ੍ਰਿਤਕ ਦੀ ਉਮਰ ਕਰੀਬ 35 ਸਾਲ ਦੱਸੀ ਜਾ ਰਹੀ ਹੈ।

ਲਾਸ਼ ਦੇ ਕੋਲੋਂ PB-08-FS-3587 ਨੰਬਰ ਦਾ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਮ੍ਰਿਤਕ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਮਿਲੇ ਹਨ ਅਤੇ ਕੱਪੜੇ ਵੀ ਫੱਟੇ ਹੋਏ ਸਨ, ਜਿਸ ਕਾਰਨ ਮਾਮਲਾ ਕਤਲ ਦਾ ਲੱਗ ਰਿਹਾ ਹੈ। ਡੀ.ਐਸ.ਪੀ. ਉੱਤਰੀ ਅਸ਼ੋਕ ਮੀਣਾ ਸਮੇਤ ਥਾਣਾ-8 ਅਤੇ ਥਾਣਾ-1 ਦੀ ਪੁਲਿਸ ਮੌਕੇ ’ਤੇ ਜਾਂਚ ਕਰ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ