JALANDHAR WEATHER

ਪੱਛਮੀ ਬੰਗਾਲ ਦੇ ਸਾਰੇ ਮਦਰੱਸਿਆਂ ਵਿਚ 'ਵੰਦੇ ਮਾਤਰਮ' ਗਾਉਣਾ ਲਾਜ਼ਮੀ

ਕੋਲਕਾਤਾ, 21 ਮਈ- ਪੱਛਮੀ ਬੰਗਾਲ ਸਰਕਾਰ ਨੇ ਰਾਜ ਦੇ ਘੱਟ ਗਿਣਤੀ ਮਾਮਲਿਆਂ ਅਤੇ ਮਦਰੱਸਾ ਸਿੱਖਿਆ ਵਿਭਾਗ ਦੇ ਅਧੀਨ ਆਉਣ ਵਾਲੇ ਸਾਰੇ ਮਦਰੱਸਿਆਂ ਵਿਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਹੁਕਮ 19 ਮਈ ਨੂੰ ਜਾਰੀ ਕੀਤਾ ਗਿਆ ਸੀ ਅਤੇ ਅੱਜ ਵੇਰਵੇ ਸਾਹਮਣੇ ਆਏ।

ਸਰਕਾਰੀ ਹੁਕਮਾਂ ਅਨੁਸਾਰ ਇਹ ਨਿਯਮ ਸਰਕਾਰੀ ਸੰਚਾਲਿਤ ਮਾਡਲ ਮਦਰੱਸਿਆਂ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਗੈਰ-ਸਹਾਇਤਾ ਪ੍ਰਾਪਤ ਮਦਰੱਸਿਆਂ 'ਤੇ ਤੁਰੰਤ ਲਾਗੂ ਹੋਵੇਗਾ। ਨਵੇਂ ਹੁਕਮਾਂ ਤੋਂ ਬਾਅਦ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਸਵੇਰ ਦੀ ਸਭਾ ਵਿਚ ‘ਵੰਦੇ ਮਾਤਰਮ’ ਗਾਉਣਾ ਲਾਜ਼ਮੀ ਹੋਵੇਗਾ।

ਪਹਿਲਾਂ ਮਦਰੱਸਿਆਂ ਵਿਚ ਸਵੇਰ ਦੀ ਨਮਾਜ਼ ਦੌਰਾਨ ਰਾਸ਼ਟਰੀ ਗੀਤ "ਜਨ ਗਣ ਮਨ" ਅਤੇ ਕਵੀ ਗੁਲਾਮ ਮੁਸਤਫਾ ਦਾ ਗੀਤ "ਅਨੰਤਾ ਅਸੀਮ ਪ੍ਰੇਮਮੇ ਤੁਮੀ" (ਬੰਗਾਲੀ) ਗਾਇਆ ਜਾਂਦਾ ਸੀ। ਹੁਣ ਇਸ ਹੁਕਮ ਨੂੰ ਲਾਗੂ ਕਰਨ ਤੋਂ ਬਾਅਦ, ਸਾਰੇ ਮਦਰੱਸਿਆਂ ਨੂੰ ਵਿਭਾਗ ਨੂੰ ਇਕ ਰਿਪੋਰਟ ਜਮ੍ਹਾਂ ਕਰਾਉਣੀਹੋਵੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ