ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬਲਾਕ
ਨਵੀਂ ਦਿੱਲੀ, 21 ਮਈ- ਕਾਕਰੋਚ ਜਨਤਾ ਪਾਰਟੀ ਦਾ ਐਕਸ ਖਾਤਾ ਬੰਦ ਹੋ ਗਿਆ। ਛੇ ਦਿਨ ਪਹਿਲਾਂ ਬਣੀ ਕਾਕਰੋਚ ਜਨਤਾ ਪਾਰਟੀ ਦੇ ਅੱਜ ਦੁਪਹਿਰ 2 ਵਜੇ ਤੱਕ ਇੰਸਟਾਗ੍ਰਾਮ 'ਤੇ 14 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਇਹ ਦੇਸ਼ ਦੀ ਕਿਸੇ ਵੀ ਹੋਰ ਰਾਜਨੀਤਕ ਪਾਰਟੀ ਨਾਲੋਂ ਵੱਧ ਹੈ। ਕਾਂਗਰਸ ਦੇ ਇੰਸਟਾਗ੍ਰਾਮ 'ਤੇ 13.4 ਮਿਲੀਅਨ, ਭਾਜਪਾ ਦੇ 8.7 ਮਿਲੀਅਨ, AAP ਦੇ 8.7 ਮਿਲੀਅਨ ਅਤੇ CPI(M) ਦੇ 23.5 ਮਿਲੀਅਨ ਫਾਲੋਅਰਜ਼ ਹਨ।
ਚੀਫ ਜਸਟਿਸ ਸੂਰਿਆ ਕਾਂਤ ਦੇ ਕਾਕਰੋਚ ਵਾਲੇ ਬਿਆਨ ਦੇ ਵਿਰੋਧ ਵਿਚ ਬਣੀ ਇਸ ਪਾਰਟੀ ਦੇ X 'ਤੇ ਵੀ 19.3 ਮਿਲੀਅਨ ਤੋਂ ਵੱਧ ਫਾਲੋਅਰਜ਼ ਸਨ। ਹਾਲਾਂਕਿ ਐਕਸ ਖਾਤਾ ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਬਲਾਕ ਕਰ ਦਿੱਤਾ ਗਿਆ ਸੀ।
ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਕਿਹਾ ਕਿ ਜਿਵੇਂ ਕਿ ਡਰ ਸੀ, ਭਾਰਤ ਵਿਚ ਪਾਰਟੀ ਦੇ ਟਵਿਟਰ ਖਾਤੇ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਐਕਸ ਨੇ ਕਿਹਾ ਕਿ ਉਸ ਨੇ ਨੇ ਭਾਰਤ ਵਿਚ ਸਥਾਨਕ ਨਿਯਮਾਂ, ਅਦਾਲਤੀ ਆਦੇਸ਼ਾਂ ਜਾਂ ਕਾਨੂੰਨੀ ਸ਼ਿਕਾਇਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ।
;
;
;
;
;
;
;
;
;