ਕਾਮਰੇਡ ਅਵਤਾਰ ਉੱਪਲ ਨਹੀਂ ਰਹੇ
ਲੰਡਨ, 21 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਦੇ ਉੱਘੇ ਲੇਖਕ ਅਤੇ ਲੋਕ ਹੱਕਾਂ ਲਈ ਅਵਾਜ਼ ਬੁਲੰਦ ਕਰਨ ਵਾਲੇ ਕਾਮਰੇਡ ਅਵਤਾਰ ਉੱਪਲ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਉਹ 83 ਵਰ੍ਹਿਆਂ ਦੇ ਸਨ। ਅਵਤਾਰ ਉੱਪਲ ਲੰਮੇਂ ਸਮੇਂ ਤੋਂ ਬਰਤਾਨੀਆਂ ਵਿਚ ਰਹਿ ਰਹੇ ਸਨ। ਯੂ. ਕੇ. ਵਿਚ ਰਹਿੰਦਿਆਂ ਉਹਨਾਂ ਨੇ ਘੱਟ ਗਿਣਤੀਆਂ ਦੇ ਹੱਕਾਂ ਲਈ ਅਤੇ ਪੰਜਾਬੀ ਬੋਲੀ ਲਈ ਅਣਥੱਕ ਸੇਵਾਵਾਂ ਕੀਤੀਆਂ।
ਉਹ ਦੇਸ਼ ਭਗਤ ਯਾਦਗਰ ਹਾਲ ਜਲੰਧਰ ਨਾਲ ਵੀ ਜੁੜੇ ਹੋਏ ਸਨ। ਐਸੋਸੀਏਸ਼ਨ ਆਫ ਇੰਡੀਅਨ ਕਮਿਊਨਿਸਟ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ, ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ, ਪ੍ਰਗਤੀਸ਼ੀਲ ਲੇਖਕ ਸਭਾ ਸਮੇਤ ਵੱਖ ਵੱਖ ਸਾਹਿਤਕ ਅਤੇ ਲੋਕ ਪੱਖੀ ਸੰਸਥਾਵਾਂ ਨਾਲ ਮਿਲ ਕੇ ਮਜ਼ਦੂਰਾਂ ਦੇ ਅਧਿਕਾਰਾਂ, ਸਮਾਜਿਕ ਨਿਆਂ, ਧਰਮ ਨਿਰਪੱਖਤਾ, ਨਸਲਵਾਦ ਵਿਰੋਧੀ ਅਤੇ ਅੰਤਰਰਾਸ਼ਟਰੀ ਏਕਤਾ ਲਈ ਸੰਘਰਸ਼ਾਂ ਦਾ ਹਿੱਸਾ ਬਣਦੇ ਰਹੇ ਸਨ।
;
;
;
;
;
;
;
;
;