ਰਾਜਾ ਵੜਿੰਗ ਦੀ ਕਹੀ ਕੋਈ ਵੀ ਗੱਲ ਮਾਇਨੇ ਨਹੀਂ ਰੱਖਦੀ- ਬਲਤੇਜ ਪੰਨੂ
ਚੰਡੀਗੜ੍ਹ, 21 ਮਈ (ਅਜਾਇਬ ਸਿੰਘ ਔਜਲਾ)- ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਬਲਤੇਜ ਸਿੰਘ ਪੰਨੂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਵਲੋਂ ਭਗਵੰਤ ਮਾਨ ਨੂੰ ਆਈ.ਐਸ.ਆਈ. ਦਾ ਏਜੰਟ ਕਹਿਣਾ ਇਹ ਦਰਸਾਉਂਦਾ ਹੈ ਕਿ ਬਿੱਟੂ ਕਿੰਨੀ ਕੁ ਚੰਗੀ ਸੋਚ ਦੇ ਮਾਲਕ ਹਨ। ਵੀਰਵਾਰ ਨੂੰ ਬਲਤੇਜ ਪੰਨੂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੱਤਰਕਾਰ ਮਿਲਣੀ ਦੌਰਾਨ ਪੰਨੂ ਨੇ ਕਿਹਾ ਕਿ ਇਕ ਪਾਸੇ ਜਦੋਂ ਬਿੱਟੂ ਧੂਰੀ ਦੇ ਹਸਪਤਾਲ ਵਿਚ ਜਾਂਦੇ ਹਨ ਤਾਂ ਅੰਦਰ ਜਾ ਕੇ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਨਾਲ ਆਏ 100 ਬੰਦਿਆਂ ਨੇ ਇੱਥੇ ਖਾਣਾ ਖਾਧਾ ,ਇੱਥੇ ਦਾ ਪ੍ਰਬੰਧ ਵਧੀਆ ਹੈ ਤੇ ਹਸਪਤਾਲ ਤੋਂ ਬਾਹਰ ਆ ਕੇ ਇਹ ਕਹਿੰਦੇ ਹਨ ਕਿ ਇੱਥੇ ਦਾ ਕੋਈ ਬੰਦਾ ਹੀ ਹੈ ਨਹੀਂ ,ਕੁੱਤੇ ਅੰਦਰ ਘੁੰਮ ਰਹੇ ਹਨ।
ਸੋ ਇਸ ਤਰ੍ਹਾਂ ਬਿਆਨਬਾਜ਼ੀਆਂ ਕਰਨੀਆਂ ਇਕ ਕੇਂਦਰੀ ਰਾਜ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਵਿਅਕਤੀ ਨੂੰ ਸ਼ੋਭਾ ਨਹੀਂ ਦਿੰਦੀਆਂ। ਇਸ ਤੋਂ ਇਲਾਵਾ ਪੰਨੂ ਨੇ ਇਹ ਵੀ ਕਿਹਾ ਕਿ ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਇਕ ਪਾਕਿਸਤਾਨ ਦੀ ਮਹਿਲਾ ਕਿਵੇਂ ਇਥੇ ਰਹਿ ਕੇ ਸਾਰੇ ਸਰਕਾਰੀ ਤੰਤਰ ਨੂੰ ਚਲਾਉਂਦੀ ਸੀ ਤਾਂ ਉਸ ਵੇਲੇ ਕਿਸੇ ਨੇ ਨਹੀਂ ਕਿਹਾ ਕਿ ਇਥੇ ਕੋਈ ਏਜੰਟ ਹੈ,ਖਾਸ ਕਰ ਉਦੋਂ ਬਿੱਟੂ ਵੀ ਕਾਂਗਰਸ ਵਿਚ ਹੁੰਦੇ ਸਨ। ਰਾਜਾ ਵੜਿੰਗ ਵਲੋਂ ਇਹ ਕਹਿਣਾ ਕਿ ਮਾਨ ਅਤੇ ਭਾਜਪਾ ਫਰੈਂਡਲੀ ਫਾਇਰ ਕਰ ਰਹੇ ਹਨ ’ਤੇ ਪੰਨੂ ਦਾ ਕਹਿਣਾ ਸੀ ਕਿ ਰਾਜਾ ਵੜਿੰਗ ਦੀ ਕਹੀ ਕੋਈ ਵੀ ਗੱਲ ਮਾਇਨੇ ਨਹੀਂ ਰੱਖਦੀ ,ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਕਿਸ ਵੇਲੇ ਕੀ ਕਹਿਣਾ ਹੈ।
;
;
;
;
;
;
;
;
;