ਪੱਟੀ ਹਲਕੇ ਦੇ ਪਿੰਡ ਸਭਰਾ ਵਿਚ ਭਰਾ ਵਲੋਂ ਆਪਣੀ ਭੈਣ ਦਾ ਕਹੀ ਮਾਰ ਕੇ ਕੀਤਾ ਕਤਲ
ਪੱਟੀ 21 ਮਈ, (ਕੁਲਵਿੰਦਰ ਪਾਲ ਸਿੰਘ ਕਾਲੇਕੇ/ਅਵਤਾਰ ਸਿੰਘ ਖਹਿਰਾ)- ਜ਼ਿਲ੍ਹਾਂ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਇਕ ਭਰਾ ਵਲੋਂ ਆਪਣੀ ਹੀ ਭੈਣ ਦੇ ਸਿਰ ਵਿਚ ਕਹੀ ਮਾਰ ਕੇ ਉਸਦਾ ਕਤਲ ਕਰ ਦਿੱਤਾ। ਉਥੇ ਘਰ ਵਿਚ ਰੱਖੇ ਪਾਲਤੂ ਜਾਨਵਰਾਂ ਨੂੰ ਵੀ ਉਸ ਵਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਰਸਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਜਿਸ ਦੀ ਕੀ ਦਿਮਾਗੀ ਹਾਲਤ ਸਹੀ ਨਹੀਂ ਦੱਸੀ ਜਾ ਰਹੀ ਉਸ ਵਲੋਂ ਆਪਣੇ ਘਰ ਵਿਚ ਪਹਿਲਾ ਝਗੜਾ ਕਰਕੇ ਘਰ ਵਿਚ ਪਾਲਤੂ ਜਾਨਵਰ ਬੱਕਰੇ ਨੂੰ ਮੌਤ ਦੇ ਘਾਟ ਉਤਾਰਿਆ ਤੇ ਉਸ ਤੋਂ ਬਾਅਦ ਘਰ ਵਿਚ ਰੱਖੇ ਕੁੱਤੇ ਨੂੰ ਮਾਰ ਦਿੱਤਾ ਗਿਆ ਅਤੇ ਬਾਅਦ ਵਿਚ ਆਪਣੀ ਭੈਣ ਸਨਦੀਪ ਕੌਰ (26) ਜੋ ਕਿ ਉਸ ਦਾ ਪਤਾ ਲੈਣ ਵਾਸਤੇ ਆਈ ਸੀ ਉਸ ਦੇ ਸਿਰ ਵਿਚ ਕਹੀ ਮਾਰ ਕੇ ਉਸ ਨੂੰ ਮਾਰ ਦਿੱਤਾ ਗਿਆ। ਇਸ ਸਮੇਂ ਉਸਨੇ ਆਪਣੀ ਮਾਂ ਨੂੰ ਵੀ ਗੰਭੀਰ ਸੱਟਾਂ ਲਾ ਦਿੱਤੀਆਂ।
ਇਸ ਮੌਕੇ ਰਸਾਲ ਸਿੰਘ ਦੇ ਪਿਤਾ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਘਰ ਤੋਂ ਬਾਹਰ ਸੀ ਅਤੇ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਘਰ ਵਿਚ ਕੀ ਗੱਲ ਹੋਈ ਹੈ ਜਦ ਉਹਨਾਂ ਆ ਕੇ ਵੇਖਿਆ ਤਾਂ ਉਸਦੀ ਲੜਕੀ ਮਰੀ ਪਈ ਸੀ ਅਤੇ ਉਸਦੀ ਪਤਨੀ ਵੀ ਗੰਭੀਰ ਜਖ਼ਮੀ ਹੋਈ ਸੀ। ਉੱਥੇ ਹੀ ਸੰਦੀਪ ਕੌਰ ਦੇ ਪਤੀ ਯੁੱਧਬੀਰ ਸਿੰਘ ਨੇ ਵੀ ਕਿਹਾ ਕੀ ਉਸਦੇ ਸਾਲੇ ਵਲੋਂ ਹੀ ਉਸ ਦੀ ਸਿਹਤ ਦਾ ਪਤਾ ਲੈਣ ਆਈ ਆਪਣੀ ਭੈਣ ਨੂੰ ਮੌਤ ਦੇ ਘਾਟ ਉਤਾਰ ਕੇ ਅਤੇ ਇਕ ਬੱਕਰਾ ਤੇ ਕੁੱਤੇ ਨੂੰ ਵੀ ਮਾਰਿਆ ਗਿਆ ਹੈ। ਪਰ ਉਹ ਕੋਈ ਵੀ ਪੁਲਿਸ ਨੂੰ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਪੱਟੀ ਅਤੇ ਪੁਲਿਸ ਚੌਂਕੀ ਸਭਰਾ ਦੀ ਪੁਲਿਸ ਐਸ. ਐਚ. ਓ. ਗੁਰਚਰਨ ਸਿੰਘ ਅਤੇ ਚੌਂਕੀ ਇੰਚਾਰਜ ਗੁਰਪਾਲ ਸਿੰਘ ਦੀ ਅਗਵਾਈ ਵਿਚ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
;
;
;
;
;
;
;
;
;