ਭਾਰਤ ਅੰਦਰ ਦਾਖ਼ਲ ਹੋਏ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਸਰਹੱਦ ਤੋਂ ਗੱਡੀ ਸਮੇਤ ਕੀਤਾ ਕਾਬੂ
ਅਟਾਰੀ ਸਰਹੱਦ (ਅੰਮ੍ਰਿਤਸਰ), 21 ਮਈ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪਾਕਿਸਤਾਨ ਤੋਂ ਗੈਰ ਕਾਨੂੰਨੀ ਢੰਗ ਨਾਲ ਭਾਰਤ ਅੰਦਰ ਦਾਖ਼ਲ ਹੋਏ ਲਾਹੌਰ ਪਾਕਿਸਤਾਨ ਦੇ ਨਿਵਾਸੀ ਦੋ ਨਾਗਰਿਕਾਂ ਨੂੰ ਭਾਰਤੀ ਸਰਹੱਦ ਤੇ ਡਿਊਟੀ ਦੇ ਤਾਇਨਾਤ ਬੀ.ਐਸ.ਐਫ ਦੇ ਜਵਾਨਾਂ ਵਲੋਂ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਿਲ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਦੋਵੇਂ ਨਾਗਰਿਕ ਆਪਣੀ ਨਿੱਜੀ ਗੱਡੀ ਤੇ ਪਾਕਿਸਤਾਨ ਵਾਲੇ ਪਾਸੇ ਕਸੂਰ ਇਲਾਕੇ ਵਿਚ ਦੁਕਾਨਾਂ ਤੇ ਵੱਖ ਵੱਖ ਤਰ੍ਹਾਂ ਦਾ ਸਮਾਨ ਸਪਲਾਈ ਕਰਨ ਦਾ ਕੰਮ ਕਰਦੇ ਸਨ ਜੋ ਕਿ ਸਰਹੱਦ ਵੱਲ ਦਾਖ਼ਲ ਹੁੰਦੇ ਹੋਏ ਭਾਰਤੀ ਖੇਤਰ ਅੰਦਰ ਪੁੱਜ ਗਏ ਸਨ ਜਿਨ੍ਹਾਂ ਨੂੰ ਬੀ.ਐਸ.ਐਫ ਦੇ ਜਵਾਨਾਂ ਵਲੋਂ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਗਈ।
ਬੀ.ਐੱਸ.ਐੱਫ ਵਲੋਂ ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਦੀ ਪਹਿਚਾਣ ਮੁਹੰਮਦ ਸਲੀਮ ਪੁੱਤਰ ਨਜੀਰ ਅਹਿਮਦ ਉਮਰ 60 ਸਾਲ ਨਾਸਟਰ ਕਲੋਨੀ ਫਿਰੋਜ਼ਪੁਰ ਰੋਡ ਲਾਹੌਰ ਪਾਕਿਸਤਾਨ ਤੇ ਦੂਸਰੇ ਨਾਗਰਿਕ ਦੀ ਪਹਿਚਾਣ ਅਮੀਰ ਨਵਾਜ਼ ਪੁੱਤਰ ਮੁਹੰਮਦ ਨਿਵਾਜ ਉਮਰ 40 ਸਾਲ ਜਸਹੀਨ ਟਾਊਨ ਗੱਜੀ ਰੋਡ ਲਾਹੌਰ ਪਾਕਿਸਤਾਨ ਵਜੋਂ ਹੋਈ ਹੈ। ਸੂਤਰਾਂ ਅਨੁਸਾਰ, ਬੀ.ਐਸ.ਐਫ. ਦੇ ਅਧਿਕਾਰੀਆਂ ਵਲੋਂ ਭਾਰਤ ਪਾਕਿਸਤਾਨ ਸਰਹੱਦ ਦੀ ਜੀਰੋ ਲਾਈਨ ਤੇ ਖੜੇ ਹੋ ਕੇ ਪਾਕਿਸਤਾਨ ਰੇਂਜਰਾਂ ਦੇ ਅਧਿਕਾਰੀਆਂ ਨੂੰ ਫੜੇ ਗਏ ਪਾਕਿਸਤਾਨੀ ਨਾਗਰਿਕਾਂ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ, ਇੱਥੇ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਨਾਗਰਿਕ ਆਪਣੀ ਨਿਜੀ ਗੱਡੀ ਤੇ ਹੀ ਸਵਾਰ ਹੋ ਕੇ ਪਾਕਿਸਤਾਨ ਤੋਂ ਭਾਰਤ ਅੰਦਰ ਦਾਖ਼ਲ ਹੋਏ ਹਨ ਜੋ ਕਿ ਬੀ.ਐਸ.ਐਫ. ਦੇ ਜਵਾਨਾਂ ਵਲੋਂ ਨਾਗਰਿਕਾਂ ਸਮੇਤ ਗੱਡੀ ਵੀ ਫੜੀ ਗਈ ਹੈ I
;
;
;
;
;
;
;
;
;