JALANDHAR WEATHER

ਨਗਰ ਕੌਂਸਲ ਪਾਤੜਾਂ ਦੀਆਂ ਹੋ ਰਹੀਆਂ ਚੋਣਾਂ ਮੌਕੇ ਬਜ਼ੁਰਗ ਵੋਟਰਾਂ ਲਈ ਕੋਈ ਪ੍ਰਬੰਧ ਨਹੀਂ

ਪਾਤੜਾਂ (ਪਟਿਆਲਾ ) 26 ਮਈ (ਗੁਰਇਕਬਾਲ ਸਿੰਘ ਖਾਲਸਾ)- ਨਗਰ ਕੌਂਸਲ ਚੋਣਾਂ ਵਿੱਚ ਪ੍ਰਸ਼ਾਸਨ ਅਤੇ ਚੋਣ ਅਧਿਕਾਰੀਆਂ ਵੱਲੋਂ ਪੂਰੀ ਤਿਆਰੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਵਾਰਡ ਨੰਬਰ 2 ਅਤੇ 3 ਵਿਖੇ ਬਣੇ ਪੋਲਿੰਗ ਬੂਥ ਉੱਤੇ ਪ੍ਰਬੰਧਾਂ ਦੀ ਭਾਰੀ ਘਾਟ ਨਜ਼ਰ ਆਈ। ਸਵੇਰ ਤੋਂ ਹੀ ਇੱਥੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਅਤੇ ਵੋਟਰ ਧੁੱਪ ਵਿਚ ਖੜ੍ਹੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਖਾਸ ਤੌਰ ਤੇ ਬਜ਼ੁਰਗ ਵੋਟਰਾਂ ਲਈ ਕੋਈ ਵਖਰਾ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇੱਕ ਬਜ਼ੁਰਗ ਵੋਟਰ ਈਸ਼ਵਰ ਦੇਵੀ ਨੂੰ ਉਹਨਾਂ ਦੇ ਸਪੁੱਤਰ ਨਰਾਇਣ ਦਾਸ ਆਪਣੀ ਬਜ਼ੁਰਗ ਮਾਤਾ ਨੂੰ ਨਾਲ ਲੈ ਕੇ ਉਹਨਾਂ ਦੀ ਵੋਟ ਪਾਉਣ ਲਈ ਆਏ ਸਨ ਪਰ ਉਸ ਲਈ ਵ੍ਹੀਲਚੇਅਰ ਜਾਂ ਕਿਸੇ ਤਰ੍ਹਾਂ ਦੀ ਸਹਾਇਤਾ ਉਪਲਬਧ ਨਾ ਹੋਣ ਕਾਰਨ ਉਸ ਨੂੰ ਬਿਨਾਂ ਵ੍ਹੀਲਚੇਅਰ ਤੋਂ ਵੋਟ ਪਾਉਣੀ ਪਈ। ਇਸ ਤੋਂ ਬਿਨਾਂ ਵਾਰਡ ਨੰਬਰ ਤਿੰਨ ਅੰਦਰ ਵੀ ਬਜ਼ੁਰਗਾਂ ਲਈ ਵੀਲ ਚੇਅਰ ਦਾ ਪ੍ਰਬੰਧ ਨਾ ਹੋਣ ਕਾਰਨ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ