ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੇ ਪਰਿਵਾਰ ਤੇ ਸਮਰਥਕਾਂ ਸਮੇਤ ਪਾਈ ਵੋਟ
ਕੋਟਫੱਤਾ, 26 ਮਈ (ਅੰਮਿ੍ਤਪਾਲ ਸਿੰਘ ਵਲਾਣ):- ਨਗਰ ਕੌਂਸਲ ਕੋਟਫੱਤਾ ਦੀਆਂ ਚੋਣਾਂ ਦੌਰਾਨ ਹਲਕਾ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜ. ਅਮਿਤ ਰਤਨ ਕੋਟਫੱਤਾ ਨੇ ਆਪਣੇ ਪਿਤਾ ਬਾਬੂ ਸਿੰਘ ਰਤਨ ਸਾਬਕਾ ਕਮਿਸ਼ਨਰ ਇਨਕਮ ਟੈਕਸ, ਮਾਤਾ ਸੰਗਤ ਕੌਰ ਅਤੇ ਹੋਰ ਸਮਰਥਕਾਂ ਸਮੇਤ ਆਪਣੇ ਪਿੰਡ ਦੇ ਸਕੂਲ ਵਿੱਚ ਪਹੁੰਚ ਕੇ ਆਪਣੇ ਮਤ ਦਾ ਪ੍ਰਯੋਗ ਕੀਤਾ।
ਇਸ ਮੌਕੇ ਵਿਧਾਇਕ ਅਮਿਤ ਰਤਨ ਨੇ ਲੋਕਾਂ ਨੂੰ ਵੱਧ ਤੋਂ ਵੱਧ ਮਤਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹਰ ਵੋਟ ਇਲਾਕੇ ਦੇ ਵਿਕਾਸ ਅਤੇ ਮਜ਼ਬੂਤ ਲੋਕਤੰਤਰ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਲੋਕ ਬਿਨਾਂ ਕਿਸੇ ਡਰ ਅਤੇ ਦਬਾਅ ਤੋਂ ਆਪਣੀ ਵੋਟ ਦਾ ਇਸਤੇਮਾਲ ਕਰਨ।
;
;
;
;
;
;
;
;