JALANDHAR WEATHER

ਮਨਪ੍ਰੀਤ ਸਿੰਘ ਬਾਦਲ ਨੇ ਬੂਥਾਂ ਤੇ ਪਹੁੰਚ ਕੇ ਵਰਕਰਾਂ ਦੀ ਕੀਤੀ ਹੌਸਲਾ ਅਫ਼ਜਾਈ

ਸ੍ਰੀ ਮੁਕਤਸਰ ਸਾਹਿਬ, 26 ਮਈ (ਰਣਜੀਤ ਸਿੰਘ ਢਿੱਲੋਂ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਅੱਜ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਨਗਰ ਕੌਂਸਲ ਗਿੱਦੜਬਾਹਾ ਵਿਖੇ ਪਹੁੰਚੇ ਅਤੇ ਪੋਲਿੰਗ ਬੂਥਾਂ ਤੇ ਪਰਚੀਆਂ ਕੱਟ ਰਹੇ ਭਾਜਪਾ ਵਰਕਰਾਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਖੈਰ ਮੰਗ ਕੇ ਜਾਂ ਭੀਖ ਵਿੱਚ ਨਹੀਂ ਮਿਲਿਆ। ਵੋਟ ਦਾ ਅਧਿਕਾਰ ਕੁਰਬਾਨੀਆਂ ਨਾਲ ਮਿਲਿਆ।

ਵੋਟ ਲੋਕ ਰਾਜ ਦਾ ਹੁਸਨ ਹੈ ਅਤੇ ਜਮਹੂਰੀਅਤ ਦਾ ਹੁਸਨ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਨਾਭ ਤੋਲ ਕੇ ਵੋਟ ਕੀਤੀ ਜਾਵੇ, ਸ਼ੋਰ ਅਤੇ ਚੌਂਕੀਦਾਰ, ਸ਼ਰਾਬ ਅਤੇ ਸ਼ਰਬਤ ਕਿਹੜੀ ਹੈ, ਪਰਖ ਕੇ ਵੋਟ ਪਾਈ ਜਾਵੇ। ਪੰਜਾਬ ਵਿੱਚ ਨਵੀਂ ਪਾਰਟੀ ਭਾਜਪਾ ਨੂੰ ਮੌਕਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੇਰਾ ਦਿਲ ਗਵਾਹੀ ਭਰਦਾ ਹੈ ਕਿ ਲੋਕ ਭਾਜਪਾ ਤਾਂ ਜਰੂਰ ਸਾਥ ਦੇਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ