JALANDHAR WEATHER

ਭਾਰਤ ਯੂਨਿਟੀ ਕੱਪ ਸੈਮੀਫਾਈਨਲ 'ਚ ਜਮੈਕਾ ਤੋਂ ਹਾਰਿਆ

ਨਵੀਂ ਦਿੱਲੀ, 28 ਮਈ (ਪੀ.ਟੀ.ਆਈ.)-ਭਾਰਤੀ ਪੁਰਸ਼ ਫੁੱਟਬਾਲ ਟੀਮ ਲੰਡਨ 'ਚ ਯੂਨਿਟੀ ਕੱਪ 2026 ਤੋਂ ਸੈਮੀਫਾਈਨਲ 'ਚ ਜਮੈਕਾ ਤੋਂ 0-2 ਨਾਲ ਹਾਰਨ ਤੋਂ ਬਾਅਦ ਬਾਹਰ ਹੋ ਗਈ | ਕੋਰਟਨੀ ਕਲਾਰਕ ਨੇ 8ਵੇਂ ਮਿੰਟ ਵਿਚ ਜਮੈਕਾ ਲਈ ਗੋਲ ਕੀਤਾ ਤੇ ਕਹੀਮ ਡਿਕਸਨ ਨੇ 78ਵੇਂ ਮਿੰਟ 'ਚ ਗੋਲ ਕੀਤਾ | ਭਾਰਤ ਹੁਣ ਤੀਜੇ ਸਥਾਨ ਦੇ ਪਲੇਆਫ 'ਚ ਜ਼ਿੰਬਾਬਵੇ ਦਾ ਸਾਹਮਣਾ ਕਰੇਗਾ, ਜਿਸਨੂੰ ਨਾਈਜੀਰੀਆ ਨੇ ਦੂਜੇ ਸੈਮੀਫਾਈਨਲ ਵਿਚ ਹਰਾਇਆ ਸੀ | ਨਾਈਜੀਰੀਆ ਦਾ ਸਾਹਮਣਾ ਪਿਛਲੇ ਸਾਲ ਵਾਂਗ ਫਾਈਨਲ 'ਚ ਜਮੈਕਾ ਨਾਲ ਹੋਵੇਗਾ | ਨੋਫਾਲ ਪੀਐਨ ਅਤੇ ਰਿਕੀ ਸ਼ਾਬੋਂਗ ਨੇ ਭਾਰਤ ਲਈ ਆਪਣੀ ਸੀਨੀਅਰ ਟੀਮ 'ਚ ਸ਼ੁਰੂਆਤ ਕੀਤੀ | ਇਹ ਭਾਰਤੀ ਟੀਮ ਦਾ ਬਿ੍ਟੇਨ ਵਿਚ ਪਹਿਲਾ ਮੈਚ ਸੀ | ਫੀਫਾ ਰੈਂਕਿੰਗ ਵਿੱਚ 71ਵੇਂ ਸਥਾਨ 'ਤੇ ਕਾਬਜ਼ ਜਮੈਕਾ ਨੇ ਹਮਲਾਵਰ ਸ਼ੁਰੂਆਤ ਕੀਤੀ ਤੇ ਅੱਠਵੇਂ ਮਿੰਟ 'ਚ ਲੀਡ ਹਾਸਲ ਕੀਤੀ | ਡਿਕਸਨ 17ਵੇਂ ਮਿੰਟ ਵਿੱਚ ਲੀਡ ਦੁੱਗਣੀ ਕਰਨ ਦੇ ਨੇੜੇ ਪਹੁੰਚ ਗਿਆ, ਪਰ ਗੁਰਪ੍ਰੀਤ ਸੰਧੂ ਨੇ ਗੋਲ ਨੂੰ ਰੋਕਿਆ | ਬ੍ਰੇਕ ਤੋਂ ਪਹਿਲਾਂ, ਭਾਰਤੀਆਂ ਨੇ ਕੁਝ ਵਧੀਆ ਚਾਲਾਂ ਕੀਤੀਆਂ ਪਰ ਉਨ੍ਹਾਂ ਨੂੰ ਗੋਲ 'ਚ ਨਹੀਂ ਬਦਲ ਸਕੇ | ਬ੍ਰੇਕ ਤੋਂ ਬਾਅਦ ਭਾਰਤੀ ਟੀਮ ਨੇ ਅਚਾਨਕ ਆਪਣੀ ਲੈਅ ਲੱਭ ਲਈ ਤੇ ਹਮਲਾਵਰ ਖੇਡ ਦਿਖਾਈ | ਪਰ ਜਦੋਂ ਇਹ ਲੱਗ ਰਿਹਾ ਸੀ ਕਿ ਭਾਰਤ ਬਰਾਬਰੀ ਕਰੇਗਾ, ਡਿਕਸਨ ਨੇ ਜਮੈਕਾ ਲਈ ਦੂਜਾ ਗੋਲ ਕੀਤਾ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ