JALANDHAR WEATHER

ਜਲੰਧਰ ਦੇ ਕਮਲਜੀਤ ਨੇ ਇਟਲੀ 'ਚ ਲੋਨੀਗੋ ਸ਼ਹਿਰ ਤੋਂ ਨਗਰ ਪਾਲਿਕਾ ਚੋਣ ਜਿੱਤੀ

ਵੈਨਿਸ (ਇਟਲੀ), 28 ਮਈ (ਹਰਦੀਪ ਸਿੰਘ ਕੰਗ)-ਇਟਲੀ 'ਚ ਬੀਤੇ ਦਿਨ ਹੋਈਆਂ ਨਗਰ ਪਾਲਿਕਾ ਦੀਆਂ ਚੋਣਾਂ 'ਚ ਪੰਜਾਬੀ ਨੌਜਵਾਨ ਸ:ਕਮਲਜੀਤ ਸਿੰਘ ਕਮਲ ਨੇ ਲੋਨੀਗੋ ਸ਼ਹਿਰ ਤੋਂ ਚੰਗੀਆਂ ਵੋਟਾਂ ਲੈ ਕੇ ਇਕ ਵਾਰ ਫਿਰ ਜਿੱਤ ਹਾਸਿਲ ਕੀਤੀ ਹੈ ਤੇ ਕੌਂਸਲਰ ਬਣਨ ਲਈ ਰਾਹ ਪੱਧਰਾ ਕੀਤਾ ਹੈ | ਦੱਸਣਯੋਗ ਹੈ ਕਿ ਇਟਲੀ ਦੇ ਵੱਖ-ਵੱਖ ਸ਼ਹਿਰਾਂ 'ਚ ਇਹ ਚੋਣਾਂ ਹੋਈਆਂ ਸਨ | ਕਮਲਜੀਤ ਸਿੰਘ ਕਮਲ ਨੇ 140 ਵੋਟਾਂ ਹਾਸਿਲ ਹੋਈਆਂ ਹਨ | ਕਮਲਜੀਤ ਸਿੰਘ ਕਮਲ ਜਲੰਧਰ ਜਿਲ੍ਹੇ ਦੇ ਭੋਗਪੁਰ ਪਿੰਡ ਨਾਲ ਸਬੰਧਿਤ ਹਨ ਤੇ ਇਕ ਲੰਬੇ ਅਰਸੇ ਤੋਂ ਇਟਲੀ ਰਹਿ ਰਹੇ ਹਨ | ਉਨਾਂ ਦੀ ਇਸ ਜਿੱਤ ਨਾਲ ਇਟਲੀ ਵਸਦੇ ਭਾਰਤੀ ਭਾਈਚਾਰੇ ਦਾ ਮਾਣ ਹੋਰ ਵੀ ਵਧਿਆ ਹੈ ਤੇ ਚੋਣਾਂ 'ਚ ਭਾਰਤੀ ਨੌਜਵਾਨਾਂ ਦੀ ਚੰਗੀ ਕਾਰਜੁਗਾਰੀ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਹੁਣ ਭਵਿੱਖ 'ਚਜ ਇਟਲੀ ਦੀ ਰਾਜਨੀਤੀ 'ਚ ਭਾਰਤੀ ਚਿਹਰੇ ਨਜ਼ਰ ਆਉਣਗੇ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ