JALANDHAR WEATHER

ਇੰਗਲੈਂਡ 'ਚ ਮਹਿਲਾ ਦੀ ਹੱਤਿਆ ਦੇ ਦੋਸ਼ 'ਚ ਭਾਰਤੀ ਨੂੰ 29 ਸਾਲ ਦੀ ਕੈਦ

ਲੰਡਨ, 28 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਇਲਾਕੇ 'ਚ ਇੱਕ ਮਹਿਲਾ ਦਾ ਗਲਾ ਘੁੱਟ ਕੇ ਹੱਤਿਆ ਕਰਨ ਤੇ ਉਸਦੀ ਲਾਸ਼ ਨੂੰ ਸੜਕ ਕਿਨਾਰੇ ਸੁੱਟਣ ਦੇ ਦੋਸ਼ੀ ਭਾਰਤੀ ਮੂਲ ਦੇ ਇਕ ਡਰਾਈਵਰ ਤਨਵੀਰ ਸਿੰਘ ਨੂੰ 29 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਪਿਛਲੇ ਸਾਲ ਅਗਸਤ ਮਹੀਨੇ 'ਚ ਸਮੈਦਿਕ ਇਲਾਕੇ 'ਚ ਇੱਕ ਮਹਿਲਾ ਦੀ ਲਾਸ਼ ਮਿਲੀ ਸੀ | 32 ਸਾਲਾ ਤਨਵੀਰ ਸਿੰਘ 'ਤੇ 41 ਸਾਲਾ ਸ਼ਾਰਾ ਮਿਲਰ ਦੇ ਹੱਤਿਆ ਦਾ ਦੋਸ਼ ਸੀ | ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਤਨਵੀਰ ਨੇ ਫੋਰੈਂਸਿਕ ਸਬੂਤ ਨਸ਼ਟ ਕਰਨ ਦੇ ਮਕਸਦ ਨਾਲ ਪੀੜਤ ਦੀ ਲਾਸ਼ 'ਤੇ ਕੋਈ ਤਰਲ ਪਦਾਰਥ (ਕੈਮੀਕਲ) ਵੀ ਪਾਇਆ ਸੀ | ਸੀ.ਸੀ.ਟੀ.ਵੀ. ਫੁੱਟੇਜ਼ ਦੀ ਮਦਦ ਨਾਲ ਪੁਲਿਸ ਦੋਸ਼ੀ ਤੱਕ ਪਹੁੰਚੀ ਤੇ ਹੁਣ 2 ਹਫ਼ਤੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਤਨਵੀਰ ਨੂੰ 29 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ