ਕੈਨੇਡਾ 'ਚ 22 ਸਾਲਾ ਭਾਰਤੀ ਵਿਦਿਆਰਥਣ ਦੀ ਹੱਤਿਆ
ਟੋਰਾਂਟੋ, 28 ਮਈ (ਇੰਟ.)-ਕੈਨੇਡਾ ਦੇ ਨਿਆਗਰਾ ਖੇਤਰ 'ਚ ਗੁਜਰਾਤ ਦੀ ਇਕ 22 ਸਾਲਾ ਵਿਦਿਆਰਥਣ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਗਈ | ਪੀੜਤਾ ਦੀ ਪਛਾਣ ਵਿਧੀ ਕਲਪੇਸ਼ਭਾਈ ਮੇਘਾਨੀ ਵਜੋਂ ਹੋਈ ਹੈ, ਜੋ ਕਿ ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਬੋਰਸਦ ਦੀ ਰਹਿਣ ਵਾਲੀ ਹੈ | ਵਿਧੀ ਚਾਰ ਸਾਲਾਂ ਤੋਂ ਕੈਨੇਡਾ 'ਚ ਰਹਿ ਰਹੀ ਸੀ ਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਨÏਕਰੀ ਵੀ ਕਰ ਰਹੀ ਸੀ¢ ਇਹ ਭਿਆਨਕ ਘਟਨਾ 15 ਮਈ ਨੂੰ ਵਾਪਰੀ, ਹਾਲਾਂਕਿ ਹਮਲੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੈ | ਕੈਨੇਡੀਅਨ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਤੇ ਸ਼ੱਕੀ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ |
;
;
;
;
;
;
;
;